ਪੁਲਸ ਨੇ ਕਾਂਗਰਸੀ ਸਰਪੰਚ ਨੂੰ ਕੀਤਾ ਗ੍ਰਿਫ਼ਤਾਰ,ਜਾਣੋਂ ਕਿਉ

0

ਅੰਮ੍ਰਿਤਸਰ(ਸੁਖਦੇਵ ਮੋਨੂੰ): ਪੁਲਸ ਵਲੋਂ ਪਿੰਡ ਮਨਾਂਵਾਲਾ ਦੇ ਕਾਂਗਰਸੀ ਸਰਪੰਚ ਸੁਖਰਾਜ ਰੰਧਾਵਾ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਕਾਂਗਰਸੀ ਸਰਪੰਚ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਹਾਲ ਹੀ ਵਿੱਚ ਵਾਇਰਲ ਹੋਇਆ ਸੀ ਜਿਸ ਵਿੱਚ ਕਾਂਗਰਸੀ ਸਰਪੰਚ ਨੇ ਔਰਤਾਂ ਨਾਲ ਦੁਰਵਿਵਹਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਕਾਂਗਰਸੀ ਸਰਪੰਚ ਨੇ ਔਰਤਾਂ ਨੂੰ ਧਮਕੀਆਂ ਵੀ ਦਿੱਤੀਆਂ ਸਨ। ਜਿਸ ਕਾਰਨ ਅੱਜ ਪੁਲਸ ਨੇ ਕਾਂਗਰਸੀ ਸਰਪੰਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੀ ਪਾਸ਼ ਕਾਲੋਨੀ ‘ਚ ਇਕ ਗੇਟ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇੱਥੋਂ ਦੇ ਕੁਝ ਲੋਕ ਸਰਪੰਚ ਸੁਖਰਾਜ ਨੂੰ ਜਾਣਦੇ ਸਨ, ਜਿਨ੍ਹਾਂ ਨੇ ਉਸ ਨੂੰ ਆਪਣੀ ਕਲੋਨੀ ਵਿੱਚ ਬੁਲਾ ਲਿਆ। ਇਸ ਦੌਰਾਨ ਸਰਪੰਚ ਨੇ ਔਰਤਾਂ ਨੂੰ ਧਮਕੀਆਂ ਦਿੱਤੀਆਂ। ਇਸ ਘਟਨਾ ਤੋਂ ਬਾਅਦ ਪੁਲਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ’ਤੇ ਸਰਪੰਚ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਪੁਲਸ ਨੇ ਕਾਂਗਰਸੀ ਸਰਪੰਚ ਨੂੰ ਕੀਤਾ ਗ੍ਰਿਫ਼ਤਾਰ,ਜਾਣੋਂ ਕਿਉ appeared first on Welcome Punjab News.



source https://welcomepunjab.in/police-ne-congress-sarpanch-to/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top