ਜਲੰਧਰ: ਕਈ ਇਲਾਕਿਆਂ ‘ਚ ਖੁਫੀਆ ਸੂਚਨਾ ‘ਤੇ ਸਰਚ ਆਪਰੇਸ਼ਨ,ਦੋਖੋ ਤਸਵੀਰਾਂ

0

ਜਲੰਧਰ (ਵਿੱਕੀ ਸੂਰੀ): ਪੰਜਾਬ ‘ਚ ਗੈਂਗਸਟਰਾਂ ਅਤੇ ਨਸ਼ਾ ਤਸਕਰਾਂ ਨੂੰ ਫੜਨ ਲਈ ਸ਼ਨੀਵਾਰ ਨੂੰ ਸੀਐੱਮ ਭਗਵੰਤ ਮਾਨ ਅਤੇ ਡੀਜੀਪੀ ਗੌਰਵ ਯਾਦਵ ਦੀ ਅਗਵਾਈ ‘ਚ ਸਰਚ ਅਭਿਆਨ ਚਲਾਇਆ ਗਿਆ ਹੈ। ਇਸ ਤਹਿਤ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ, ਡੀਸੀਪੀ ਸੁਰੱਖਿਆ ਅਤੇ ਅਪਰੇਸ਼ਨ ਨਰੇਸ਼ ਡੋਗਰਾ ਦੀ ਅਗਵਾਈ ਹੇਠ ਏਡੀਜੀਪੀ ਭਲਾਈ ਪੰਜਾਬ ਪ੍ਰਵੀਨ ਕੁਮਾਰ ਸਿਨਹਾ ਨੇ ਟੀਮ ਸਮੇਤ ਸ਼ਿਵ ਨਗਰ ਜਲੰਧਰ ਵੈਸਟ ਵਿੱਚ ਇਲਾਕੇ ਦੀ ਤਲਾਸ਼ੀ ਲਈ।ਪੁਲਸ ਨੇਂ ਕਿਹਾ ਕਿ ਜਿਨ੍ਹਾਂ ਨੂੰ ਫੜਨ ਆਈ ਸੀ ਉਨ੍ਹਾਂ ‘ਤੇ ਲੰਬੇ ਸਮੇਂ ਤੋਂ ਨਜ਼ਰ ਰੱਖੀ ਜਾ ਰਹੀ ਸੀ।

ਤਲਾਸ਼ੀ ਦੌਰਾਨ ਏ.ਡੀ.ਜੀ.ਪੀ ਪ੍ਰਵੀਨ ਕੁਮਾਰ ਸਿਨਹਾ ਨੇ ਦੱਸਿਆ ਕਿ ਖੁਫੀਆ ਰਿਪੋਰਟ ਅਨੁਸਾਰ ਪੰਜਾਬ ਭਰ ਦੇ ਚੋਣਵੇਂ ਇਲਾਕਿਆਂ ਵਿੱਚ ਤਲਾਸ਼ੀ ਲਈ ਗਈ ਹੈ, ਜਿਸ ਵਿੱਚ ਘਰਾਂ ਦੀ ਤਲਾਸ਼ੀ ਲਈ ਗਈ ਤਾਂ ਜੋ ਅਪਰਾਧ ਮੁਕਤ ਪੰਜਾਬ ਬਣਾਇਆ ਜਾ ਸਕੇ। ਸਰਚ ਆਪ੍ਰੇਸ਼ਨ ਦਾ ਉਦੇਸ਼ ਨਸ਼ਿਆਂ ਨੂੰ ਠੱਲ੍ਹ ਪਾਉਣਾ, ਗੈਂਗਸਟਰਾਂ ਦਾ ਖਾਤਮਾ ਕਰਨਾ ਅਤੇ ਅਪਰਾਧ ਮੁਕਤ ਪੰਜਾਬ ਬਣਾਉਣਾ ਹੈ, ਜਿਸ ਲਈ ਨਸ਼ਿਆਂ ਦੀ ਚੇਨ ਨੂੰ ਤੋੜਨਾ ਬਹੁਤ ਜ਼ਰੂਰੀ ਹੈ।
ਇਸ ਦੌਰਾਨ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਸ਼ਿਵਨਗਰ ਦਾ ਇਲਾਕਾ ਕਾਫੀ ਸਮੇਂ ਤੋਂ ਰਡਾਰ ’ਤੇ ਸੀ, ਕਿਉਂਕਿ ਪੁਲਸ ਕੋਲ ਇੱਥੇ ਰਹਿਣ ਵਾਲੇ ਲੋਕਾਂ ਦਾ ਰਿਕਾਰਡ ਨਹੀਂ ਸੀ, ਜੋ ਹੋਰ ਇਲਾਕਿਆਂ ’ਚ ਵਾਰਦਾਤਾਂ ਕਰਨ ਤੋਂ ਬਾਅਦ ਗਾਇਬ ਹੋ ਜਾਂਦੇ ਸਨ। ਇਹ ਇੱਕ ਵਿਸ਼ੇਸ਼ ਆਪ੍ਰੇਸ਼ਨ ਸੀ, ਇਸ ਤੋਂ ਇਲਾਵਾ ਕਮਿਸ਼ਨਰੇਟ ਪੁਲਿਸ ਸਮੇਂ-ਸਮੇਂ ‘ਤੇ ਆਪਰੇਸ਼ਨ ਚਲਾਉਂਦੀ ਰਹਿੰਦੀ ਹੈ।

The post ਜਲੰਧਰ: ਕਈ ਇਲਾਕਿਆਂ ‘ਚ ਖੁਫੀਆ ਸੂਚਨਾ ‘ਤੇ ਸਰਚ ਆਪਰੇਸ਼ਨ,ਦੋਖੋ ਤਸਵੀਰਾਂ appeared first on Welcome Punjab News.



source https://welcomepunjab.in/jalandhar-many-areas-in-intelligence-s/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top