ਜਲੰਧਰ(ਵਿੱਕੀ ਸੂਰੀ )-ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਇੱਕ ਅਹਿਮ ਮੀਟਿੰਗ ਅੱਜ ਕਾਲਾ ਸਿੰਘਾ ਰੋਡ ਕੋਟ ਸਦੀਕ ਵਿੱਖੇ ਹੋਈ। ਇਸ ਦੌਰਾਨ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ’ਚ ਨਵੇਂ ਮੈਂਬਰਾ ਦੀਆਂ ਨਿਯੁਕਤੀਆਂ ਕੀਤੀਆਂ ਗਈਆ। ਇਹ ਮੀਟਿੰਗ ਮੁਕੇਸ਼ ਸਿਆਲ ਜ਼ਿਲਾ ਪ੍ਰਧਾਨ,ਵਾਇਸ ਪ੍ਰਧਾਨ ਵਿਨੇ ਕੁਮਾਰ ਅਤੇ ਦਿਹਾਤੀ ਪ੍ਰਧਾਨ ਕੰਨੂ ਦੀ ਅਗਵਾਈ ਹੇਠ ਹੋਈ। ਇਸ ਮੌਕੇ ਡਾਂ. ਰਮਨ ਸੋਡੀ ਨੂੰ ਪਾਰਟੀ ’ਚ ਸ਼ਾਮਲ ਕਰਕੇ ਸਿਟੀ ਪ੍ਰਧਾਨ ਨਿਯੁਕਤ ਕੀਤਾ ਗਿਆ,ਨਿਤੀਸ਼ ਮਹਿਰਾ ਨੂੰ ਦਾਨਿਸ਼ਮੰਦਾਂ ਦਾ ਪ੍ਰਧਾਨ ਲਗਾਇਆ ਗਿਆ ਅਤੇ ਹੋਰ ਨਵੇਂ ਮੈਬਰਾਂ ਨੂੰ ਪਾਰਟੀ ’ਚ ਸ਼ਾਮਲ ਕੀਤਾ ਗਿਆ। ਇਨ੍ਹਾਂ ਮੈਂਬਰਾ ਵਲੋਂ ਪਾਰਟੀ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਅਸੀ ਈਮਾਨਦਾਰੀ ਨਾਲ ਪਾਰਟੀ ਦਾ ਪੁਰਾ ਸਾਥ ਦੇਵਾਂਗੇ।ਇਸ ਮੋਕੇ ਸਿਮਰਨ,ਗੋਰਵ,ਰਾਜਾ,ਪ੍ਰਿਂਸ ਅਤੇ ਹੋਰ ਮੈਂਬਰ ਹਾਜਰ ਸਨ।

The post ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੀ ਪਾਰਟੀ ’ਚ ਨਵੇਂ ਮੈਂਬਰਾ ਦੀਆਂ ਨਿਯੁਕਤੀਆਂ appeared first on Welcome Punjab News.
source https://welcomepunjab.in/shiv-sena-in-hoi-new-me-2/