ਜਲੰਧਰ(ਨਵੀਨ ਪੁਰੀ): ਮਹਾਨਗਰ ਦੇ ਪਠਾਨਕੋਟ ਚੌਕ ‘ਚ ਮੋਟਰਸਾਈਕਲ ਸਵਾਰਾਂ ਨੂੰ ਬਚਾਉਂਦੇ ਹੋਏ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਫਲਾਈਓਵਰ ਦੀ ਰੇਲਿੰਗ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸੇ ‘ਚ ਗੱਡੀ ਨੁਕਸਾਨੀ ਗਈ ਅਤੇ ਵਾਹਨ ਚਾਲਕ ਵਾਲ-ਵਾਲ ਬਚ ਗਿਆ। ਕਾਰ ਚਾਲਕ ਸੁਖਵਿੰਦਰ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਉਹ ਜਲੰਧਰ ਵਿਖੇ ਆਪਣੇ ਦੋਸਤ ਕੋਲ ਕਿਸੇ ਕੰਮ ਲਈ ਆ ਰਿਹਾ ਸੀ, ਜਿਵੇਂ ਹੀ ਉਹ ਪਠਾਨਕੋਟ ਚੌਕ ਫਲਾਈਓਵਰ ਕੋਲ ਪਹੁੰਚਿਆ ਤਾਂ ਇਕ ਮੋਟਰਸਾਈਕਲ ਸਵਾਰ ਨੌਜਵਾਨ ਉਸ ਦੇ ਸਾਹਮਣੇ ਆ ਗਿਆ, ਜਿਸ ਕਾਰਨ ਉਸ ਦੀ ਗਡੀ ਦਾ ਸੰਤੁਲਨ ਵਿਗੜ ਗਿਆ।ਨੌਜਵਾਨਾਂ ਨੂੰ ਬਚਾਉਂਦੇ ਹੋਏ ਉਸ ਦੀ ਕਾਰ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਗਈ, ਪੁਲਸ ਜਾਣਕਾਰੀ ਮਿਲਦੇ ਮੌਕੇ ‘ਤੇ ਪਹੁੰਚ ਗਈ ਸੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਪਠਾਨਕੋਟ ਚੌਕ ‘ਚ ਤੇਜ਼ ਰਫਤਾਰ ਕਾਰ ਬੇਕਾਬੂ ਰੇਲਿੰਗ ਨਾਲ ਟਕਰਾਈ appeared first on Welcome Punjab News.
source https://welcomepunjab.in/pathankot-chowk-cha-high-speed-k/