ਫਰੀਦਕੋਟ(ਵਿਪਨ ਮਿੱਤਲ) : ‘ਆਪ’ ਦੇ ਵਿਧਾਇਕ ਤੇ ਡੀ.ਸੀ.ਪੀ. ਵਿਚਾਲੇ ਸਮਝੌਤੇ ਤੋਂ ਬਾਅਦ ਹੁਣ ਫਰੀਦਕੋਟ ਵਿੱਚ ਇੱਕ ਹੋਰ ਅਧਿਕਾਰੀ ਡੀ.ਸੀ. ਡਾ. ਰੂਹੀ ਦੁੱਗ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ।ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਤੇ ਫਰੀਦਕੋਟ ਦੇ ਡੀ.ਸੀ. ਨਾਲ ਸਮਾਗਮ ‘ਚ ਦੁਰਵਿਵਹਾਰ ਦੇ ਦੋਸ਼ ਲੱਗੇ ਹਨ। ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ। ਜਿੱਥੇ ਫਰੀਦਕੋਟ ਵਿੱਚ ਬਾਬਾ ਫਰੀਦ ਆਗਮਨ ਪੁਰਬ ਮੌਕੇ ਰਾਤ ਸਮੇਂ ਸੰਗੀਤ ਦਾ ਪ੍ਰੋਗਰਾਮ ਚੱਲ ਰਿਹਾ ਸੀ, ਸਮਾਗਮ ਵਿੱਚ ਸੂਫੀ ਗਾਇਕ ਸਤਿੰਦਰ ਸਰਤਾਜ ਮੁੱਖ ਕਲਾਕਾਰ ਸਨ। ਇਸ ਪ੍ਰੋਗਰਾਮ ਵਿੱਚ ਵਿਧਾਇਕ ਸੇਖੋਂ ਦੀ ਪਤਨੀ ਬੇਅੰਤ ਕੌਰ ਵੀ ਆਪਣੇ 20 ਹੋਰ ਮੈਂਬਰਾਂ ਨਾਲ ਪਹੁੰਚੀ ਸੀ। ਬੇਅੰਤ ਕੌਰ ਲਈ ਵੀਵੀਆਈਪੀ ਸ਼੍ਰੇਣੀ ਵਿੱਚ ਇੱਕ ਸੀਟ ਰੱਖੀ ਗਈ ਸੀ ਪਰ ਬਾਕੀਆਂ ਨੂੰ ਕੁਰਸੀ ਨਹੀਂ ਮਿਲੀ। ਜਿਸ ਕਾਰਨ ਉਹ ਗੁੱਸੇ ‘ਚ ਆ ਕੇ ਉੱਥੋਂ ਚਲੇ ਗਏ।

ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵਿਧਾਇਕ ਗੁਰਦਿੱਤ ਸੇਖੋਂ ਦੀ ਪਤਨੀ ਬੇਅੰਤ ਕੌਰ ਨੂੰ ਮਨਾ ਲਿਆ ਪਰ ਬੇਅੰਤ ਕੌਰ ਨੇ ਆਉਂਦਿਆਂ ਹੀ ਡੀਸੀ ਦੀ ਫਟਕਾਰ ਲੱਗਾ ਦਿੱਤੀ। ਜਿਸ ਕਾਰਨ ਡੀ.ਸੀ. ਡਾ. ਰੂਹੀ ਦੁੱਗ ਗੁੱਸੇ ਵਿੱਚ ਪ੍ਰੋਗਰਾਮ ਛੱਡ ਕੇ ਚੱਲੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਆਈਏਐਸ ਐਸੋਸੀਏਸ਼ਨ ਕੋਲ ਪਹੁੰਚ ਗਿਆ ਹੈ। ਐਸੋਸੀਏਸ਼ਨ ਦੇ ਪ੍ਰਧਾਨ ਵੇਣੂ ਪ੍ਰਸਾਦ ਨੇ ਵੀ ਡੀਸੀ ਤੋਂ ਦੁਰਵਿਵਹਾਰ ਦੀ ਪੁਸ਼ਟੀ ਕੀਤੀ ਹੈ।
The post ‘ਆਪ’ ਦੇ ਵਿਧਾਇਕ ਤੇ ਡੀ.ਸੀ.ਪੀ. ਵਿਚਾਲੇ ਸਮਝੌਤੇ ਤੋਂ ਬਾਅਦ ਹੁਣ ਇਸ ਜਿਲ੍ਹੇ ’ਚ ਅਧਿਕਾਰੀ ਦਾ ਲੱਗਾ ਨੰਬਰ appeared first on Welcome Punjab News.
source https://welcomepunjab.in/self-understanding-d-c-p-between/