ਚੰਡੀਗੜ੍ਹ: ਭਾਰਤੀ ਟੀਮ ਨੂੰ ਕੱਲ੍ਹ ਏਸ਼ੀਆ ਕੱਪ 2022 ਦੇ ਸੁਪਰ 4 ਮੈਚ ਵਿੱਚ ਪਾਕਿਸਤਾਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਵਿੱਚ ਹਾਰ ਦਾ ਮੁੱਖ ਕਾਰਨ ਅਰਸ਼ਦੀਪ ਸਿੰਘ ਦਾ ਉਹ ਕੈਚ ਮੰਨਿਆ ਜਾ ਰਿਹਾ ਹੈ।ਜਿਸ ਨੂੰ ਉਸ ਨੇ 18ਵੇਂ ਓਵਰ ਵਿੱਚ ਛੱਡ ਦਿੱਤਾ ਸੀ। ਇਸ ਬਾਰੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਖੇਡਾਂ ਵਿੱਚ ਜਿੱਤ-ਹਾਰ ਹੁੰਦੀ ਹੈ।ਅਰਸ਼ਦੀਪ ਸਿੰਘ ਇੱਕ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਅਰਸ਼ਦੀਪ ਸਿੰਘ ਦਾ ਪ੍ਰਦਰਸ਼ਨ ਵੀ ਸ਼ਾਨਦਾਰ ਰਿਹਾ ਹੈ।
ਖੇਡ ਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ। ਪਾਕਿਸਤਾਨ ਖਿਲਾਫ ਮੈਚ ਵਿੱਚ ਵੀ @arshdeepsinghh ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਸਿਰਫ ਇਕ ਕੈਚ ਛੁੱਟਣ ਉੱਤੇ ਆਲੋਚਨਾ ਕਰਨੀ ਗਲਤ ਹੈ। ਪ੍ਰਤਿਭਾਵਾਨ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਤੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ। pic.twitter.com/vbQfVVd32N
— Gurmeet Singh Meet Hayer (@meet_hayer) September 5, 2022
ਸਿਰਫ਼ ਇੱਕ ਕੈਚ ਦੀ ਆਲੋਚਨਾ ਕਰਨਾ ਗ਼ਲਤ ਹੈ। ਪ੍ਰਤਿਭਾਸ਼ਾਲੀ ਅਰਸ਼ਦੀਪ ਦੇਸ਼ ਦਾ ਭਵਿੱਖ ਹੈ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ ਹੈ।
The post ਅਰਸ਼ਦੀਪ ਸਿੰਘ ਦੇ ਬਚਾਅ ’ਚ ਉੱਤਰੇ ਖੇਡ ਮੰਤਰੀ,ਟਵੀਟ ਕਰਕੇ ਬੋਲੇ…….. appeared first on Welcome Punjab News.
source https://welcomepunjab.in/arshdeep-singhs-rescue/