ਨਹੀਂ ਰਹੇ ਬਸਤੀ ਸ਼ੇਖ ਦੇ ਬੀਬੀ ਕ੍ਰਿਸ਼ਨਾ ਰਾਣੀ ਜੀ

0

ਜਲੰਧਰ (ਵਿੱਕੀ ਸੂਰੀ)- ਬਸਤੀ ਸ਼ੇਖ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਲਾਗੇ ਦੇ ਰਹਿਣ ਵਾਲੇ ਬੀਬੀ ਕ੍ਰਿਸ਼ਨਾ ਰਾਣੀ ਪਤਨੀ ਰਾਮ ਕ੍ਰਿਸ਼ਨ ਦਾ ਅੱਜ ਦਿਹਾਂਤ ਹੋ ਗਿਆ। ਇਸ ਦੁੱਖਦਾਈ ਖਬਰ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਬੀਬੀ ਕ੍ਰਿਸ਼ਨਾ ਰਾਣੀ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਅੱਜ 27 ਸਤੰਬਰ 2022 ਦੁਪਹਿਰ 1 ਵਜੇ ਬਸਤੀ ਸ਼ੇਖ, ਘਾਹ ਮੰਡੀ, ਚੁੰਗੀ ਨੇੜੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀਬੀ ਕ੍ਰਿਸ਼ਨਾ ਰਾਣੀ ਜੀ ਬਹੁਤ ਹੀ ਦਿਆਲੂ ਅਤੇ ਨੇਕ ਸੁਭਾਅ ਵਾਲੇ ਇਨਸਾਨ ਸਨ, ਜੋ ਸਾਨੂੰ ਸਭ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।

The post ਨਹੀਂ ਰਹੇ ਬਸਤੀ ਸ਼ੇਖ ਦੇ ਬੀਬੀ ਕ੍ਰਿਸ਼ਨਾ ਰਾਣੀ ਜੀ appeared first on Welcome Punjab News.



source https://welcomepunjab.in/not-remaining-basti-sheikh-de-bibi/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top