ਭੋਗਪੁਰ(ਵਿੱਕੀ ਸੂਰੀ,ਮਨਜਿੰਦਰ ਸਿੰਘ) –ਪਿੰਡ ਨੰਗਲ ਖੁਰਦ ਦੇ ਖੇਤਾਂ ਵਿਚੋਂ ਸਬਮਰਸੀਬਲ ਮੋਟਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਵਾਸੀ ਰੇਲਵੇ ਰੋਡ ਭੋਗਪੁਰ ਨੇ ਦੱਸਿਆ ਕਿ ਮੇਰੀ ਜਮੀਨ ਪਿੰਡ ਨੰਗਲ ਖੁਰਦ ਜਿਲ੍ਹਾ ਜਲੰਧਰ ਵਿਖੇ ਪੈਂਦੀ ਹੈ ਅੱਜ ਜਦ ਮੈਂ ਸਵੇਰੇ ਆਪਣੀ ਜ਼ਮੀਨ ਤੇ ਗਿਆ ਅਤੇ ਦੇਖਿਆ ਮੇਰੀ ਜ਼ਮੀਨ ਤੇ ਲੱਗੀ ਮੋਟਰ, ਸਮੇਤ ਡਿਲਿਵਰੀ,ਲੋਹੇ ਦੇ ਪਾਈਪ, ਮੋਟਰ ਦੀ ਤਾਰ, ਕਿਸੇ ਨੇ ਚੋਰੀ ਕਰ ਲਈ ਹੈ। ਜਿਸਦੀ ਜਾਣਕਾਰੀ ਪੁਲਸ ਨੂੰ ਦਿੱਤੀ ਗਈ ਮੋਕੇ ਤੇ ਪੁੱਜੀ ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਪਿੰਡ ਨੰਗਲ ਖੁਰਦ ਦੇ ਖੇਤਾਂ ਚੋਂ ਮੋਟਰ ਚੋਰੀ appeared first on Welcome Punjab News.
source https://welcomepunjab.in/village-nangal-khurd-from-the-farms/