ਲੁਧਿਆਣਾ : ਸੰਧੂ ਨਗਰ ਸਥਿਤ ਜਿਮ ਮਾਲਕ ਹਨੀ ਮਲਹੋਤਰਾ ਨੇ ਸ਼ੱਕੀ ਹਾਲਾਤਾਂ ‘ਚ ਖੁਦ ਨੂੰ ਗੋਲੀ ਮਾਰ ਲਈ ਸੀ। ਡੀ.ਐਮ.ਸੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਥਾਣਾ ਹੈਬੋਵਾਲ ਦੀ ਪੁਲਸ ਨੇ ਸਿਵਲ ਹਸਪਤਾਲ ਪਹੁੰਚਾਇਆ। ਜਿੱਥੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।ਇਸ ਸਬੰਧੀ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਦੂਜੇ ਪਾਸੇ ਜਦੋਂ ਹਨੀ ਦੇ ਦੋਸਤ ਨੂੰ ਉਸ ਦੀ ਮੌਤ ਬਾਰੇ ਪਤਾ ਲੱਗਾ ਤਾਂ ਉਹ ਵੀ ਇਹ ਦੁੱਖ ਨਾ ਸਹਾਰ ਸਕਿਆ ਅਤੇ ਉਸ ਨੂੰ ਵੀ ਅਟੈਕ ਹੋ ਗਿਆ ਅਤੇ ਉਸ ਦੀ ਵੀ ਮੌਤ ਹੋ ਗਈ। ਦੱਸ ਦਈਏ ਕਿ ਸਿਵਲ ਸ਼ਹਿਰ ‘ਚ ਐੱਸ.21 ਨਾਂ ਦਾ ਜਿੰਮ ਹੈ। ਹਨੀ ਮਲਹੋਤਰਾ ਜਿਮ ਦੇ ਮਾਲਕ ਸਨ। ਐਤਵਾਰ ਦੇਰ ਰਾਤ ਉਹ ਜਿਮ ‘ਚ ਸੀ।

ਉਸ ਦੇ ਦੋਸਤ 11 ਵਜੇ ਤੱਕ ਉਸ ਦੇ ਨਾਲ ਸਨ। ਉਸਨੇ ਆਪਣੇ ਦੋਸਤਾਂ ਨਾਲ ਸ਼ਰਾਬ ਪੀਤੀ ਸੀ ਅਤੇ ਉਹ ਚਲੇ ਗਏ।ਪਿੱਛੇ ਤੋਂ ਜਿਮ ਵਿਚ ਹਨੀ ਇਕੱਲਾ ਸੀ। ਇਸ ਦੌਰਾਨ ਉਸ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਜਦੋਂ ਆਂਢ-ਗੁਆਂਢ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਹਨੀ ਨੂੰ ਕਾਰ ਵਿਚ ਡੀਐਮਸੀ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
The post ਬੁਰੀ ਖਬਰ,ਮਸ਼ਹੂਰ ਜਿਮ ਮਾਲਕ ਦੀ ਮੌਤ ਤੋ ਬਾਅਦ ਜਿਗਰੀ ਦੋਸਤ ਦੀ ਵੀ ਸਦਮੇ ‘ਚ ਮੌਤ,ਦੇਖੋ ਤਸਵੀਰ appeared first on Welcome Punjab News.
source https://welcomepunjab.in/self-shooting-mush/