ਬਾਲ ਭਲਾਈ ਕੌਂਸਲ ਵੱਲੋਂ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਦੀ ਮਿਤੀ 6 ਸਤੰਬਰ ,ਵਿਦਿਆਰਥੀਆਂ ਨੂੰ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ- ਡਿਪਟੀ ਕਮਿਸ਼ਨਰ

0

ਜਲੰਧਰ(ਨਵੀਨ ਪੁਰੀ) : ਕੌਮੀ ਪੇਂਟਿੰਗ ਮੁਕਾਬਲੇ-2022 ਤਹਿਤ ਜ਼ਿਲ੍ਹਾ ਬਾਲ ਭਲਾਈ ਕੌਂਸਲ ਵੱਲੋਂ 6 ਸਤੰਬਰ ਨੂੰ ਸਥਾਨਕ ਰੈਡ ਕਰਾਸ ਭਵਨ ਵਿਖੇ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲਾ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸਕੂਲੀ ਵਿਦਿਆਰਥੀ ਅਤੇ ਵਿਸ਼ੇਸ਼ ਲੋੜਾਂ ਵਾਲੇ ਬੱਚੇ, ਜਿਨ੍ਹਾਂ ਦੀ ਉਮਰ 5 ਤੋਂ 18 ਸਾਲ ਹੈ, ਹਿੱਸਾ ਲੈ ਸਕਦੇ ਹਨ। ਸਕੂਲੀ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਗ੍ਰੀਨ ਗਰੁੱਪ ਵਿੱਚ 5-9 ਸਾਲ ਉਮਰ ਵਰਗ ਅਤੇ ਵਾਈਟ ਗਰੁੱਪ ਵਿੱਚ 10 ਤੋਂ 16 ਸਾਲ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ਜਦਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮੁਕਾਬਲੇ ਵਿੱਚ ਯੈਲੋ ਗਰੁੱਪ ਵਿੱਚ 5-10 ਸਾਲ ਉਮਰ ਵਰਗ ਅਤੇ ਰੈਡ ਗਰੁੱਪ ਵਿੱਚ 11 ਤੋਂ 18 ਸਾਲ ਉਮਰ ਵਰਗ ਦੇ ਵਿਦਿਆਰਥੀ ਭਾਗ ਲੈਣ ਯੋਗ ਹਨ। ਮੁਕਾਬਲੇ ਦੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਿਆਂ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਗਰੁੱਪਾਂ ਲਈ ਪੇਂਟਿੰਗ ਦੇ ਵੱਖੋ-ਵੱਖਰੇ ਵਿਸ਼ੇ ਹੋਣਗੇ, ਜਿਨ੍ਹਾਂ ਵਿੱਚ ਸਾਜ਼, ਪੱਤੇਦਾਰ ਰੁੱਖ, ਸਮੁੰਦਰ ਦਾ ਕਿਨਾਰਾ, ਤੁਹਾਡੇ ਸੁਪਨਿਆਂ ਦਾ ਘਰ, ਕੌਮਾਂਤਰੀ ਯੋਗ ਦਿਵਸ, ਭਾਰਤੀ ਇਮਾਰਤਾਂ ਅਤੇ ਭਵਨ ਕਲਾ, ਮੇਰੀ ਮਾਂ, ਹਨੇਰੀ ਗਲੀ ਨੂੰ ਰੁਸ਼ਨਾਉਂਦਾ ਲਾਈਟ ਲੈਂਪ ਆਦਿ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਸ਼ਿਆਂ ’ਤੇ ਮੌਕੇ ’ਤੇ ਹੀ ਪੇਂਟਿੰਗਾਂ ਬਣਾਈਆਂ ਜਾਣਗੀਆਂ ਅਤੇ ਪੇਂਟਿੰਗ ਬਣਾਉਣ ਲਈ ਦੋ ਘੰਟੇ ਦਾ ਸਮਾਂ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਹਰੇਕ ਸਕੂਲ ਵਿੱਚੋਂ ਪ੍ਰਤੀ ਗਰੁੱਪ ਸਿਰਫ਼ ਦੋ ਬੱਚੇ ਹੀ ਭਾਗ ਲੈ ਸਕਦੇ ਹਨ। ਵਿਦਿਆਰਥੀਆਂ ਨੂੰ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਤੀਯੋਗਤਾ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ।

The post ਬਾਲ ਭਲਾਈ ਕੌਂਸਲ ਵੱਲੋਂ ਜ਼ਿਲ੍ਹਾ ਪੱਧਰੀ ਪੇਂਟਿੰਗ ਮੁਕਾਬਲੇ ਦੀ ਮਿਤੀ 6 ਸਤੰਬਰ ,ਵਿਦਿਆਰਥੀਆਂ ਨੂੰ ਵਧ-ਚੜ੍ਹ ਕੇ ਭਾਗ ਲੈਣ ਦਾ ਸੱਦਾ- ਡਿਪਟੀ ਕਮਿਸ਼ਨਰ appeared first on Welcome Punjab News.



source https://welcomepunjab.in/child-welfare-council-by-district/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top