ਜਲੰਧਰ (ਨਰੇਸ਼ ਪਾਸੀ)- ਥਾਣਾ ਫਿਲੌਰ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਆਲੋਵਾਲ, ਅਜੇ ਬੈਂਸ ਪੁੱਤਰ ਮਨਜੀਤ ਸਿੰਘ ਵਾਸੀ ਆਲੋਵਾਲ, ਸੁੱਖਾ ਪੁੱਤਰ ਜਸਵਿੰਦਰ ਪਾਲ ਵਾਸੀ ਪਿੰਡ ਲੰਗੜੋਆ ਐਸਬੀਐਸ ਨਗਰ ਵਜੋਂ ਹੋਈ ਹੈ।ਥਾਣਾ ਸਦਰ ਦੇ ਇੰਚਾਰਜ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਲਸਾੜਾ ਚੌਕੀ ਦੇ ਇੰਚਾਰਜ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਪਿੰਡ ਸੋਦੋ ਮੋੜ ਰਾਹੋਂ ਰੋਡ ‘ਤੇ ਮੌਜੂਦ ਸਨ ਤਾਂ ਇਸ ਦੌਰਾਨ ਇਨੋਵਾ ਕਾਰ ਆਉਂਦੀ ਦਿਖਾਈ ਦਿੱਤੀ, ਜਿਸ ‘ਚ ਤਿੰਨੇ ਦੋਸ਼ੀ ਸਵਾਰ ਸਨ | ਗੱਡੀ ਦੀ ਤਲਾਸ਼ੀ ਦੌਰਾਨ ਮੁਲਜ਼ਮਾਂ ਕੋਲੋਂ 50 ਗ੍ਰਾਮ ਹੈਰੋਇਨ, ਇੱਕ ਏਅਰ ਪਿਸਟਲ ਅਤੇ ਇੱਕ ਡਿਜ਼ੀਟਲ ਸਟਿਕ ਬਰਾਮਦ ਹੋਈ। ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਪੁਲਸ ਨੇਂ ਹੈਰੋਇਨ ਤੇ ਪਿਸਟਲ ਸਮੇਤ 3 ਤਸਕਰਾਂ ਨੂੰ ਕੀਤਾ ਗ੍ਰਿਫਤਾਰ appeared first on Welcome Punjab News.
source https://welcomepunjab.in/police-have-heroin-on-pistol-s/