ਚੰਡੀਗੜ (ਬਿਉਰੋ)– CU ਵਿੱਚ ਵਿਦਿਆਰਥਣਾਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਹੋਸਟਲ ਦੀਆਂ ਦੋ ਵਾਰਡਨਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਵਾਰਡਨ ਵਾਇਰਲ ਵੀਡੀਓ ਵਿੱਚ ਵੀ ਦਿਖਾਈ ਦੇ ਰਹੀ ਹੈ, ਜੋ ਦੋਸ਼ੀ ਵਿਦਿਆਰਥਣ ਨੂੰ ਲਤਾੜ ਰਹੀ ਸੀ। ਇਸ ਤੋਂ ਇਲਾਵਾ ਕੈਂਪਸ ਵਿੱਚ ਕਲਾਸਾਂ 6 ਦਿਨਾਂ ਦੇ ਲਈ ਸਸਪੈਂਡ ਕਰ ਦਿੱਤੀਆਂ ਗਈਆਂ ਹਨ।ਕਲਾਸਾਂ ਸਸਪੈਂਡ ਹੋਣ ਮਗਰੋਂ ਡਰੇ ਹੋਏ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਛੱਡ ਕੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋ ਵਿਦਿਆਰਥੀਆਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਤੋਂ ਬਾਅਦ ਦੇਰ ਰਾਤ ਕਰੀਬ ਡੇਢ ਵਜੇ ਧਰਨਾ ਖਤਮ ਕੀਤਾ ਗਿਆ। ਇਸ ਮਾਮਲੇ ਤੋਂ ਬਾਅਦ ਹੋਸਟਲ ਦੇ ਵਾਰਡਨਾਂ ਦਾ ਤਬਾਦਲਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਹੋਸਟਲ ਦਾ ਸਮਾਂ ਵੀ ਬਦਲ ਦਿੱਤਾ ਗਿਆ ਹੈ।
The post ਵੱਡੀ ਖਬਰ,ਯੂਨੀਵਰਸਿਟੀ ਪ੍ਰਸ਼ਾਸਨ ਦਾ ਐਕਸ਼ਨ,ਇੰਨੇਂ ਦਿਨਾਂ ਲਈ ਕੈਂਪਸ ਬੰਦ, 2 ਵਾਰਡਨ ਸਸਪੈਂਡ appeared first on Welcome Punjab News.
source https://welcomepunjab.in/big-news-university-question/