ਵਿਧਾਇਕ ਰਮਨ ਅਰੋੜਾ ਦਾ PA ਬਣ ਕੇ ਸਰਕਾਰੀ ਦਫਤਰਾਂ ‘ਚ ਕਰਦੇ ਸੀ ਇਹ ਕੰਮ, ਪੁਲਸ ਨੇ 2 ਨੂੰ ਕੀਤਾ ਗ੍ਰਿਫਤਾਰ

0

ਜਲੰਧਰ (ਵਿੱਕੀ ਸੂਰੀ) : ਸੈਂਟ੍ਰਲ ਹਲਕੇ ਤੋਂ ‘ਆਪ’ ਵਿਧਾਇਕ ਰਮਨ ਅਰੋੜਾ ਦਾ ਫਰਜ਼ੀ ਪੀਏ ਹੋਣ ਦਾ ਬਹਾਨਾ ਲਗਾ ਕੇ ਸਰਕਾਰੀ ਦਫਤਰਾਂ ‘ਚ ਫੋਨ ਕਰਕੇ ਅਫਸਰਾਂ ‘ਤੇ ਕੰਮ ਕਰਨ ਦਾ ਦਬਾਅ ਬਣਾਉਣ ਵਾਲੇ ਦੋ ਵਿਅਕਤੀਆਂ ਨੂੰ ਪੁਲਸ ਨੇ ਬੀਤੇ ਦਿਨ ਗ੍ਰਿਫਤਾਰ ਕੀਤਾ ਹੈ।ਪੁਲਸ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਸਰਕਾਰੀ ਦਫ਼ਤਰਾਂ ਵਿੱਚ ਫੋਨ ਕਰਕੇ ਵਿਧਾਇਕ ਰਮਨ ਅਰੋੜਾ ਦਾ ਫਰਜ਼ੀ ਪੀਏ ਬਣ ਕੇ ਅਫ਼ਸਰਾਂ ’ਤੇ ਕੰਮ ਕਰਨ ਲਈ ਦਬਾਅ ਪਾਉਂਦੇ ਸਨ। ਜਦੋਂ ਵਿਧਾਇਕ ਰਮਨ ਅਰੋੜਾ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਮੁਲਜ਼ਮਾਂ ਦੀ ਪਛਾਣ ਰੋਹਿਤ ਅਤੇ ਅਜੈ ਵਜੋਂ ਹੋਈ ਹੈ ਅਤੇ ਦੋਵੇਂ ਭਰਾ ਹਨ ਅਤੇ ਬਲਦੇਵ ਨਗਰ ਦੇ ਵਸਨੀਕ ਹਨ। ਜਿਨ੍ਹਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਪੁੱਛਗਿੱਛ ਜਾਰੀ ਕਰ ਦਿੱਤੀ ਹੈ, ਜਲਦ ਹੀ ਦੋਸ਼ੀਆਂ ਪਾਸੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

The post ਵਿਧਾਇਕ ਰਮਨ ਅਰੋੜਾ ਦਾ PA ਬਣ ਕੇ ਸਰਕਾਰੀ ਦਫਤਰਾਂ ‘ਚ ਕਰਦੇ ਸੀ ਇਹ ਕੰਮ, ਪੁਲਸ ਨੇ 2 ਨੂੰ ਕੀਤਾ ਗ੍ਰਿਫਤਾਰ appeared first on Welcome Punjab News.



source https://welcomepunjab.in/mla-raman-arora-da-pa-became-govt/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top