ਅੰਮ੍ਰਿਤਸਰ (ਸੁਖਦੇਵ ਮੋਨੂੰ) : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੀ ਟੀਮ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੁਬਈ ਤੋਂ ਅੰਮ੍ਰਿਤਸਰ ਆਏ ਇਕ ਯਾਤਰੀ ਦੇ ਅੰਡਰਵੀਅਰ ‘ਚੋਂ ਕਰੀਬ 65 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਸੋਨਾ ਆਪਣੇ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਯਾਤਰੀ ਨਾਲ ਸਬੰਧਤ ਸੂਚਨਾ ਕਸਟਮ ਵਿਭਾਗ ਦੇ ਅਧਿਕਾਰਤ ਏਪੀਆਈਐਸ ਸਿਸਟਮ ਰਾਹੀਂ ਮਿਲੀ ਸੀ। ਜਦੋਂ ਯਾਤਰੀ ਨੇ ਗ੍ਰੀਨ ਸਿਗਨਲ ਪਾਰ ਕੀਤਾ,ਕਸਟਮ ਵਿਭਾਗ ਦੀ ਟੀਮ ਨੇ ਉਸ ਨੂੰ ਟਰੇਸ ਕਰ ਲਿਆ।ਕਸਟਮ ਵਿਭਾਗ ਦੇ ਕਮਿਸ਼ਨਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੇ ਹੋਰ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।
The post ਅੰਮ੍ਰਿਤਸਰ ਹਵਾਈ ਅੱਡੇ ‘ਤੇ ਦੁਬਈ ਤੋਂ ਪਰਤਣ ਵਾਲਾ ਲੱਖਾਂ ਦੇ ਸੋਨੇ ਸਮੇਤ ਕਾਬੂ,ਇਸ ਤਰ੍ਹਾਂ ਲੁਕਾ ਕੇ ਲਿਆਇਆ ਸੋਨਾਂ appeared first on Welcome Punjab News.
source https://welcomepunjab.in/foreign-traveller-to-cust/