ਫਿ਼ਰੋਜ਼ਪੁਰ(ਜਤਿੰਦਰ ਪਿੰਕਲ) –ਰੰਜਿਸ਼ ਦੇ ਚਲਦਿਆਂ ਆਪਣੇ ਵਿਰੁੱਧ ਹੋਣ ਵਾਲੇ ਝੂਠੇ ਪਰਚੇ ਦਾ ਜਿ਼ਕਰ ਕਰਦਿਆਂ ਦਿਆਲ ਪੁੱਤਰ ਪ੍ਰੇਮ ਵਾਸੀ ਕਲੋਨੀ ਪਿੰਡ ਰੰਜੀਵਾਲਾ, ਥਾਣਾ ਸਦਰ ਫਿਰੋਜਪੁਰ ਨੇ ਦੱਸਿਆ ਕਿ ਸਾਡੇ ਵਿਰੋਧੀਆਂ ਵੱਲੋਂ ਸਾਡੇ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਅਤੇ ਹੁਣ ਵੀ ਸਾਨੂੰ ਕਿਸੇ ਝੂਠੇ ਮੁਕੱਦਮੇ ਵਿਚ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪੀੜਤ ਨੇ ਦੱਸਿਆ ਕਿ ਮੇਰੇ ਬਿਆਨਾ `ਤੇ ਮਿਤੀ 12-11-2020 ਨੂੰ ਥਾਣਾ ਸਦਰ ਫਿਰੋਜ਼ਪੁਰ ਵਿੱਚ ਮੁਕੱਦਮਾ ਨੰ: 233 ਅਧੀਨ ਧਾਰਾ 452/341/324/323/427/506/148/149 ਆਈ.ਪੀ.ਸੀ ਤਹਿਤ ਦਰਜ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਕੱਦਮੇ ਦੇ ਦੋਸ਼ੀਆਂ ਛਿੰਬੂ ਪਤਨੀ ਮੱਤੂ, ਗੂਜੀ, ਕਾਸੀ, ਬੀਰੋ, ਕਸ਼ਮੀਰ ਉਰਫ ਪੀਰਾਂ, ਲੱਖੀ, ਤੰਮੀ, ਮੰਗੋ, ਪੱਪੀ, ਜੱਗਾ, ਅੰਬੀ, ਦਿਲਪ੍ਰੀਤ, ਲਾਡੀ, ਸਲੀਮ ਲੰਘੀ ਲੋਕਾਂ ਦੇ ਖਿਲਾਫ਼ ਦਰਜ ਹੋਇਆ ਸੀ, ਜਿਸ ਵਿੱਚ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਅਮਲ ਵਿਚ ਨਹੀਂ ਆਈ, ਜਿਸ ਕਰਕੇ ਦੋਸ਼ੀਆਂ ਨੇ ਮਾਨਯੋਗ ਹਾਈਕੋਰਟ ਤੱਕ ਪਹੁੰਚ ਕੇ ਆਪਣੀਆਂ ਜਮਾਨਤਾਂ ਕਰਵਾ ਲਈਆਂ। ਪੀੜਤ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵਿਰੁੱਧ ਪੁਲਿਸ ਨੇ ਅਜੇ ਤੱਕ ਚਲਾਨ ਵੀ ਪੇਸ਼ ਨਹੀਂ ਕੀਤਾ ਗਿਆ, ਜਿਸ ਕਰਕੇ ਮੁਲਜ਼ਮਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮਾਂ ਵੱਲੋਂ ਸਾਡੇ ਪਰ ਰਾਜੀਨਾਮਾ ਕਰਨ ਲਈ ਦਬਾਓ ਬਣਾਇਆ ਜਾ ਰਿਹਾ ਹੈ ਅਤੇ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਉਹ ਸਾਨੂੰ ਕਿਸੇ ਝੂਠੇ ਮੁਕੱਦਮੇ ਵਿਚ ਫਸਾ ਦੇਣਗੇ। ਉਨ੍ਹਾਂ ਦੱਸਿਆ ਕਿ ਹੁਣ ਉਕਤ ਮੁਲਜ਼ਮਾਂ ਦੀ ਨੂੰਹ ਮਧੂ ਪਤਨੀ ਅਮਰਜੀਤ ਜੋ ਕਿ ਗਰਭਵਤੀ ਸੀ, ਬਾਰੇ ਪਤਾ ਲੱਗਾ ਹੈ ਕਿ ਉਸਦੇ ਬੱਚੇ ਘਾਟੇ ਵਿੱਚ ਹੋਣ ਕਾਰਨ ਮਰ ਗਿਆ ਹੈ, ਜਿਸਦਾ ਦੋਸ਼ੀਆਂ ਵੱਲੋਂ ਸਾਡੇ `ਤੇ ਇਲਾਜਮ ਲਗਾਇਆ ਜਾ ਰਿਹਾ ਹੈ ਤੇ ਸਾਡੇ `ਤੇ ਪਰਚਾ ਦਰਜ ਕਰਵਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 20 ਦਿਨ ਪਹਿਲਾਂ ਦੋਸ਼ੀਆਂ ਦੀ ਲੜਕੀ ਅੰਮ੍ਰਿਤਾ ਪੁੱਤਰੀ ਮੱਤੀ ਵੱਲੋਂ ਸਾਡੇ `ਤੇ ਛੇੜਛਾੜ ਦਾ ਪਰਚਾ ਕਰਵਾਉਣ ਦੀ ਨੀਅਤ ਨਾਲ ਥਾਣੇ ਵਿੱਚ ਦਰਖਾਸਤ ਦਿੱਤੀ ਗਈ ਹੈ, ਜੋ ਕਿ ਸਬ ਇੰਸਪੈਕਟਰ ਗੁਰਬਖਸ਼ ਸਿੰਘ ਨੂੰ ਮਾਰਕ ਹੋਈ ਹੈ, ਜਿਥੇ ਅਸੀਂ 2 ਵਾਰ ਪੇਸ਼ ਹੋ ਕੇ ਆਪਣੀ ਸੱਚਾਈ ਪੇਸ਼ ਕੀਤੀ ਹੈ, ਪਰ ਦੋਸ਼ੀ ਪੇਸ਼ ਨਹੀਂ ਹੋ ਰਹੇ। ਇਹ ਕਿ ਮਧੂ ਦੇ ਬੱਚੇ ਦੀ ਮੌਤ ਹੋਣ ਨਾਲ ਸਾਡਾ ਕੋਈ ਤਲਕ ਵਾਸਤਾ ਨਹੀ ਹੈ ਤੇ ਦੋਸ਼ੀਆਂ ਵੱਲੋਂ ਇਸ ਦਾ ਨਾਜਾਇਜ ਫਾਇਦਾ ਉਠਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਾਸਤੇ ਬੇਨਤੀ ਹੈ ਕਿ ਉਕਤ ਮਧੂ ਜਾਂ ਉਸਦੇ ਕਿਸੇ ਰਿਸ਼ਤੇਦਾਰ/ਸਕੇ ਸਬੰਧੀ ਸਾਡੇ ਖਿਲਾਫ ਕੀਤੀ ਜਾ ਰਹੀ ਗਲਤ ਬਿਆਨੀ `ਤੇ ਗੌਰ ਨਾ ਕੀਤਾ ਜਾਵੇ ਤੇ ਸਾਡੇ ਖਿਲਾਫ ਝੂਠਾ ਪਰਚਾ ਦਰਜ ਹੋਣ `ਤੇ ਰੋਕਿਆ ਜਾਵੇ ਤਾਂ ਜ਼ੋ ਸਾਡੇ ਨਾਲ ਇਨਸਾਫ ਹੋ ਸਕੇ ਅਤੇ ਅਸੀਂ ਬੇਵਜ੍ਹਾ ਦੇ ਝੂਠੇ ਮੁਕੱਦਮੇ ਤੋਂ ਬਚ ਸਕੀਏ।
The post ਰੰਜਿਸ਼ ਦੇ ਚਲਦਿਆਂ ਸਾਡੇ ਵਿਰੁੱਧ ਝੂਠਾ ਪਰਚਾ ਦਰਜ ਕਰਵਾਉਣ ਦੀ ਕੀਤੀ ਜਾ ਰਹੀ ਏ ਕੋਸ਼ਿਸ਼- ਦਿਆਲ appeared first on Welcome Punjab News.
source https://welcomepunjab.in/ranjish-de-moving-against-us/