ਅੰਮ੍ਰਿਤਸਰ (ਸੁੱਖਦੇਵ ਮੋਨੂੰ) : ਜੇਕਰ ਤੁਸੀਂ ਵੀ ਬੱਸ ‘ਚ ਸਫਰ ਕਰਨ ਜਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਦਰਅਸਲ ਮੰਗਲਵਾਰ ਸਵੇਰੇ ਅੰਮ੍ਰਿਤਸਰ ਬੱਸ ਸਟੈਂਡ ‘ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਿੱਜੀ ਕੰਪਨੀ ਦੇ ਬੱਸ ਚਾਲਕਾਂ ਨੇ ਬੱਸ ਸਟੈਂਡ ‘ਤੇ ਜਾਮ ਲਗਾ ਦਿੱਤਾ। ਇਸ ਦੇ ਨਾਲ ਹੀ ਅੰਮ੍ਰਿਤਸਰ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।ਦਰਅਸਲ ਧਰਨਾਕਾਰੀਆਂ ਨੇ ਮੰਗਾਂ ਨੂੰ ਲੈ ਕੇ ਕਿਸੇ ਵੀ ਬੱਸ ਨੂੰ ਬੱਸ ਸਟੈਂਡ ਤੋਂ ਬਾਹਰ ਨਹੀਂ ਆਉਣ ਦਿੱਤਾ, ਜਿਸ ਕਾਰਨ ਸਵਾਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।ਜਾਣਕਾਰੀ ਮੁਤਾਬਕ ਧਰਨਾਕਾਰੀ ਮੰਗ ਕਰ ਰਹੇ ਹਨ ਕਿ ਸਰਕਾਰ ਮੁਫ਼ਤ ਸਫ਼ਰ ਬੰਦ ਕਰੇ ਅਤੇ ਬੱਸਾਂ ’ਤੇ ਟੈਕਸ ਬੰਦ ਕਰੇ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 7:30 ਵਜੇ ਤੋਂ ਹੀ ਜਾਮ ਲੱਗਾ ਹੋਇਆ ਹੈ।
The post ਬੱਸ ‘ਚ ਸਫਰ ਕਰਨ ਤੋਂ ਪਹਿਲਾਂ ਇਹ ਖਬਰ ਜ਼ਰੂਰ ਪੜ੍ਹ ਲਓ,ਕਿੱਥੇ ਤੁਸੀ ਫਸ ਨਾ ਜਾਓ appeared first on Welcome Punjab News.
source https://welcomepunjab.in/before-traveling-in-the-bus-this/