ਸ਼੍ਰੀ ਮੁਕਤਸਰ ਸਾਹਿਬ(ਬਿਉਰੋ)- ਪਿੰਡ ਰਣਜੀਤਗੜ੍ਹ ‘ਚ ਫੌਜੀ ਅਤੇ ਉਸ ਦੀ ਪਤਨੀ ਵਿਚਾਲੇ ਚੱਲ ਰਹੇ ਝਗੜੇ ਕਾਰਨ ਫੋਜੀ ਪਿਤਾ ਨੇ ਆਪਣੀ 10 ਮਹੀਨੇ ਦੀ ਬੇਟੀ ਨੂੰ ਫਰਸ਼ ‘ਤੇ ਸੁੱਟ ਦਿੱਤਾ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ। ਫੌਜੀ ਦੀ ਇਸ ਹਰਕਤ ‘ਚ ਉਸ ਦੀ ਮਾਂ ਅਤੇ ਉਸ ਦੇ ਪਿਤਾ ‘ਤੇ ਵੀ ਲੜਕੀ ਨੂੰ ਮਾਰਨ ਦੇ ਦੋਸ਼ ਲੱਗੇ ਹਨ, ਜਿਸ ‘ਤੇ ਲੜਕੀ ਦੀ ਮਾਂ ਨੇ ਥਾਣਾ ਸਦਰ ‘ਚ ਮਾਮਲਾ ਦਰਜ ਕਰਵਾਇਆ ਹੈ।ਥਾਣਾ ਸਦਰ ਦੇ ਇੰਚਾਰਜ ਨੇ ਦੱਸਿਆ ਕਿ ਪਿੰਡ ਰਣਜੀਤਗੜ੍ਹ ਦੇ ਸਤਨਾਮ ਸਿੰਘ ਜੋ ਕਿ ਅੰਬਾਲਾ ਵਿੱਚ ਫੋਜੀ ਸੀ, ਉਸ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਪਿੰਡ ਲੱਖੇ ਬਹਿਰਾਮ ਦੀ ਰਹਿਣ ਵਾਲੀ ਅਮਨਦੀਪ ਕੌਰ ਨਾਲ ਹੋਇਆ ਸੀ। ਮਿਲੀ ਜਾਣਕਾਰੀ ਮੁਤਾਬਕ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਤਨਾਮ, ਉਸ ਦੇ ਮਾਪੇ ਅਮਨਦੀਪ ਕੌਰ ਨਾਲ ਝਗੜਾ ਕਰਨ ਲੱਗ ਪਏ ਸਨ।ਇਸ ਦੌਰਾਨ ਕੁਝ ਸਮੇਂ ਬਾਅਦ ਉਸ ਨੇ ਅਮਨਦੀਪ ਨੂੰ ਘਰੋਂ ਕੱਢ ਦਿੱਤਾ। ਸਤਨਾਮ ਨੇ ਆਪਣੀ ਪਤਨੀ ਅਮਨਦੀਪ ਤੋਂ ਤਲਾਕ ਲਈ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। ਅਧਿਕਾਰੀਆਂ ਨੇ ਸਤਨਾਮ ਸਿੰਘ ਅਤੇ ਅਮਨਦੀਪ ਕੌਰ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਦੋਵਾਂ ਨੂੰ ਸਮਝਾਇਆ ਪਰ ਫਿਰ ਵੀ ਮਾਮਲਾ ਸ਼ਾਂਤ ਨਹੀਂ ਹੋਇਆ ਸੀ।ਇਸ ਦੌਰਾਨ ਅਮਨਦੀਪ ਨੇ ਇਕ ਬੱਚੀ ਨੂੰ ਜਨਮ ਦਿੱਤਾ, ਜਿਸ ਦਾ ਨਾਂ ਉਨ੍ਹਾਂ ਨੇ ਰਹਿਮਤ ਰੱਖਿਆ।ਧੀ ਹੋਣ ਤੋਂ ਬਾਅਦ ਵੀ ਦੋਵਾਂ ਪਰਿਵਾਰਾਂ ਵਿੱਚ ਝਗੜਾ ਰਹਿੰਦਾ ਸੀ। ਇਸ ਦੋਰਾਨ ਅਮਨਦੀਪ ਨੇ ਸਤਨਾਮ ਦੀ ਸ਼ਿਕਾਇਤ ਫੌਜੀ ਅਧਿਕਾਰੀਆਂ ਨੂੰ ਕੀਤੀ। ਇਸ ਦੋਰਾਨ 12 ਜੁਲਾਈ ਨੂੰ ਫੌਜ ਦੇ ਅਧਿਕਾਰੀਆਂ ਨੇ ਦੋਵਾਂ ਨੂੰ ਫਿਰ ਬੁਲਾਇਆ ਅਤੇ ਸਮਝਾਉਂਦੇ ਹੋਏ ਦੋਵਾਂ ਨੂੰ 20 ਦਿਨ ਇਕੱਠੇ ਰਹਿਣ ਦਾ ਹੁਕਮ ਦਿੱਤਾ, ਜਿਸ ਤੋਂ ਬਾਅਦ ਦੋਵੇਂ ਪਤੀ-ਪਤਨੀ ਵਾਪਸ ਆਪਣੇ ਪਿੰਡ ਆ ਗਏ।ਇਸ ਦੌਰਾਨ ਅਮਨਦੀਪ ਦਾ ਪਿਤਾ ਜਸਵਿੰਦਰ ਸਿੰਘ ਆਪਣੀ ਲੜਕੀ ਅਤੇ ਉਸ ਦੀ ਲੜਕੀ ਦੇ ਕੱਪੜੇ ਲੈਣ ਆਇਆ ਹੋਇਆ ਸੀ। ਇਸ ਦੌਰਾਨ ਦੋਵਾਂ ‘ਚ ਫਿਰ ਝੜਪ ਹੋ ਗਈ। ਇਸ ਦੌਰਾਨ ਫੌਜੀ ਦੇ ਪਿਤਾ ਸੁਖਚੈਨ ਸਿੰਘ ਅਤੇ ਮਾਤਾ ਸਵਰਨ ਕੌਰ ਨੇ ਕਿਹਾ ਕਿ ਦੋਵਾਂ ਵਿਚਾਲੇ ਲੜਾਈ ਦਾ ਕਾਰਨ ਬੱਚੀ ਹੈ। ਜਿਸ ਤੋਂ ਬਾਅਦ ਫੌਜੀ ਸਤਨਾਮ ਸਿੰਘ ਨੇ ਲੜਕੀ ਅਮਨਦੀਪ ਕੌਰ ਤੋਂ ਜ਼ਬਰਦਸਤੀ ਬੱਚੀ ਨੂੰ ਖੋਹ ਕੇ ਫਰਸ਼ ‘ਤੇ ਸੁੱਟ ਦਿੱਤਾ, ਜਿਸ ਤੋਂ ਬਾਅਦ ਫੌਜੀ ਜ਼ਖਮੀ ਬੱਚੀ ਨੂੰ ਇਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰ ਨੇਂ ਜਵਾਬ ਦਿੰਦੇ ਉਸ ਨੂੰ ਕਿਸੇ ਹੋਰ ਜਗ੍ਹਾ ਲੈ ਜਾਣ ਲਈ ਕਿਹਾ ਗਿਆ ਪਰ ਉਥੋਂ ਫੋਜੀ ਅਤੇ ਉਸਦਾ ਪਿਤਾ ਭੱਜ ਗਏ।

ਜਿਸ ਤੋਂ ਬਾਅਦ ਲੜਕੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਫੋਜੀ, ਉਸ ਦੀ ਮਾਂ ਅਤੇ ਪਿਤਾ ਦੇ ਖਿਲਾਫ ਮਾਮਲਾ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
The post ਕਲਯੁਗੀ ਪਿਉ ਨੇਂ ਮਾਂ ਦੀ ਗੋਦੀ ‘ਚੋਂ ਖੋਹ ਪਟਕਾ ਕੇ ਮਾਰ ਸੁੱਟੀ ਕੁੱਝ ਮਹੀਨਿਆਂ ਦੀ ਫੁੱਲਾਂ ਵਰਗੀ ਮਾਸੂਮ ਬੱਚੀ, ਇਹ ਸੀ ਵਜ੍ਹਾ appeared first on Welcome Punjab News.
source https://welcomepunjab.in/kalyugi-father-in-the-mother-of-the-lap/