ਦਿਲ ਦਹਿਲਾ ਦੇਣ ਵਾਲੀ ਘਟਨਾ, ਬੈਗ ‘ਚੋਂ 4 ਸਾਲਾ ਮਾਸੂਮ ਬੱਚੇ ਦੀ ਸਿਰ ਕਲਮ ਕੀਤੀ ਮਿਲੀ ਲਾਸ਼

0

ਸ਼੍ਰੀ ਮੁਕਤਸਰ ਸਾਹਿਬ : ਪਿੰਡ ਲਾਲਬਾਈ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪਿੰਡ ਲਾਲਬਾਈ ਨੇੜਿਓਂ ਲੰਘਦੀ ਸੁਖਚੈਨ ਮਾਈਨਰ ਵਿੱਚ ਸ਼ੁੱਕਰਵਾਰ ਨੂੰ ਬੋਰੀ ‘ਚੋਂ ਇਕ ਬੱਚੇ ਦੀ ਸਿਰ ਕਲਮ ਕੀਤੀ ਲਾਸ਼ ਬਰਾਮਦ ਹੋਈ। ਮ੍ਰਿਤਕ ਲੜਕੇ ਦੀ ਉਮਰ ਕਰੀਬ ਚਾਰ ਸਾਲ ਜਾਪਦੀ ਹੈ। ਬੱਚੇ ਦਾ ਸਿਰ ਵੀ ਬੈਗ ਵਿੱਚ ਰੱਖਿਆ ਹੋਇਆ ਸੀ ਜੋ ਮੁੰਨਿਆ ਸੀ । ਇਸ ਤੋਂ ਇਲਾਵਾ ਬੈਗ ਵਿਚੋਂ ਇਕ ਚਾਕੂ, ਨਿੰਬੂ ਅਤੇ ਲੜਕੀ ਦੀ ਫਰਾਕ ਮਿਲੀ। ਅਜਿਹਾ ਲਗਦਾ ਹੈ ਕਿ ਬੱਚੇ ਦੀ ਬਲੀ ਦਿੱਤੀ ਗਈ ਸੀ.। ਥਾਣਾ ਲੰਬੀ ਦੀ ਪੁਲੀਸ ਨੇ ਲਾਸ਼ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਦਿਲ ਦਹਿਲਾ ਦੇਣ ਵਾਲੀ ਘਟਨਾ, ਬੈਗ ‘ਚੋਂ 4 ਸਾਲਾ ਮਾਸੂਮ ਬੱਚੇ ਦੀ ਸਿਰ ਕਲਮ ਕੀਤੀ ਮਿਲੀ ਲਾਸ਼ appeared first on Welcome Punjab News.



source https://welcomepunjab.in/a-heart-wrenching-incident-3/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top