ਜਲੰਧਰ (ਵਿੱਕੀ ਸੂਰੀ)- ਸ਼ਹਿਰ ‘ਚ ਆਵਾਰਾ ਕੁੱਤਿਆਂ ਦਾ ਆਤੰਕ ਵਧਦਾ ਜਾ ਰਿਹਾ ਹੈ, ਤੁਹਾਨੂੰ ਦੱਸ ਦੇਈਏ ਕਿ ਜਲੰਧਰ ਦੇ ਮਾਡਲ ਹਾਊਸ ‘ਚ ਬੀਤੇ ਦਿਨ ਆਵਾਰਾ ਕੁੱਤਿਆਂ ਨੇ ਇਕ ਮਾਸੂਮ ਬੱਚੀ ਨੂੰ ਨੋਚਿਆ, ਉਥੇ ਹੀ ਇਸੇ ਗਲੀ ‘ਚ ਰਹਿਣ ਵਾਲੇ ਪੰਜਾਬੀ ਕਾਮੇਡੀਅਨ ਕਲਾਕਾਰ ਕਾਕੇ ਸ਼ਾਹ ਨੂੰ ਵੀ ਨੋਚ ਲਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਗਲੀ ਦੇ ਆਵਾਰਾ ਕੁੱਤਿਆਂ ਨੂੰ ਨੱਥ ਪਾਈ ਜਾਵੇ, ਜਿਸ ਲਈ ਇਲਾਕੇ ਦੇ ਕੌਂਸਲਰ ਨੂੰ ਵੀ ਕਈ ਵਾਰ ਕਿਹਾ ਗਿਆ ਪਰ ਕੋਈ ਹੱਲ ਨਹੀਂ ਨਿਕਲਿਆ।

The post ਆਵਾਰਾ ਕੁੱਤਿਆਂ ਨੇ ਮਾਸੂਮ ਬੱਚੀ ਤੇ ਪੰਜਾਬੀ ਕਾਮੇਡੀਅਨ ਨੂੰ ਨੋਚਿਆ,ਇਲਾਕਾ ਵਾਸੀਆਂ ’ਚ ਫੈਲੀ ਦਹਿਸ਼ਤ, ਦੇਖੋ ਵੀਡੀਓ appeared first on Welcome Punjab News.
source https://welcomepunjab.in/drotuifhu/