ਲੁਧਿਆਣਾ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਆਪਣੀਆਂ ਮੰਗਾਂ ਨੂੰ ਲੈ ਕੇ 13 ਜੁਲਾਈ ਨੂੰ ਦੋ ਘੰਟੇ ਬੱਸ ਸਟੈਂਡ ਵਿੱਖੇ ਚੱਕਾ ਜਾਮ ਕਰੇਗੀ। ਇਸ ਦੌਰਾਨ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਬੱਸ ਸਟੈਂਡ ਬੰਦ ਰਹੇਗਾ। ਇੱਕ ਦਿਨ ਪਹਿਲਾਂ ਯੂਨੀਅਨ ਵੱਲੋਂ ਗੇਟ ਰੈਲੀਆਂ ਕਰਕੇ ਆਪਣਾ ਪੱਖ ਜ਼ਾਹਿਰ ਕੀਤਾ ਗਿਆ ਸੀ ਪਰ ਜੇਕਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਾ ਦਿੱਤੇ ਜਾਣ ਕਰਕੇ ਹੁਣ ਯੂਨੀਅਨ ਵੱਲੋਂ ਬੱਸ ਅੱਡਾ 2 ਘੰਟੇ ਲਈ ਬੰਦ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 21 ਜੂਨ ਨੂੰ ਵੀ ਯੂਨੀਅਨ ਨੇ ਕੱਚੇ ਕਾਮਿਆਂ ਦੀਆਂ ਤਨਖਾਹਾਂ ਨਾ ਮਿਲਣ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਦੋ ਘੰਟੇ ਸੜਕ ਜਾਮ ਕਰ ਦਿੱਤੀ ਸੀ।
The post ਸਰਕਾਰੀ ਬੱਸਾਂ ਵਿੱਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ,ਪੜੋ ਪੂਰੀ ਖਬਰ appeared first on Welcome Punjab News.
source https://welcomepunjab.in/traveling-in-government-buses/