ਫਰੀਦਕੋਟ(ਵਿੱਪਨ ਮਿਤਲ): ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਮੋਬਾਈਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।ਸੂਤਰਾਂ ਮੁਤਾਬਕ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਦੌਰਾਨ ਇਕ ਵਾਰ ਫਿਰ 4 ਦੇ ਕਰੀਬ ਟੱਚ ਸਕਰੀਨ ਮੋਬਾਈਲ ਫੋਨ, ਚਾਰਜਰ, ਹੈੱਡਫੋਨ, ਪਾਵਰ ਬੈਂਕ ਬਰਾਮਦ ਹੋਏ ਹਨ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਥਾਣਾ ਕੋਤਵਾਲੀ ਵਿੱਚ ਚਾਰ ਕੈਦੀਆਂ ਖ਼ਿਲਾਫ਼ ਜੇਲ੍ਹ ਐਕਟ ਤਹਿਤ ਵੱਖਰਾ ਕੇਸ ਦਰਜ ਕੀਤਾ ਗਿਆ ਹੈ।
The post ਵੱਡੀ ਖਬਰ ! ਕੇਂਦਰੀ ਮਾਡਰਨ ਜੇਲ੍ਹ ‘ਚੋਂ ਮੋਬਾਈਲ ਬਰਾਮਦ,ਕੈਦੀਆਂ ਖ਼ਿਲਾਫ਼ ਮਾਮਲਾ ਦਰਜ appeared first on Welcome Punjab News.
source https://welcomepunjab.in/big-news-central-modern-jail/