ਜਲੰਧਰ(ਨਵੀਨ ਪੁਰੀ)– ਸ਼ਹਿਰ ‘ਚ ਇਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਨੂਰਮਹਿਲ ਥਾਣਾ ਖੇਤਰ ਦੇ ਨੇੜਲੇ ਪਿੰਡ ਬਾਠ ਵਿੱਚ ਇੱਕ 5 ਸਾਲਾ ਬੱਚੀ ਦੀ ਸੱਪ ਦੇ ਡੱਗਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਲੜਕੀ ਦੇ ਪਿਤਾ ਹਰਦੀਪ ਸਿੰਘ ਉਰਫ ਦੀਪਾ ਨੇ ਦੱਸਿਆ ਕਿ ਮੇਰੀਆਂ ਦੋ ਲੜਕੀਆਂ ਹਨ। ਜਿਸ ਵਿੱਚ ਇੱਕ ਦੀ ਉਮਰ 7 ਸਾਲ ਅਤੇ ਦੂਜੇ ਦੀ ਉਮਰ 5 ਸਾਲ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਅਸੀਂ ਸਾਰੇ ਪਰਿਵਾਰ ਵਾਲੇ ਕਮਰੇ ਦੇ ਬਾਹਰ ਵਰਾਂਡੇ ਵਿੱਚ ਸੌਂ ਰਹੇ ਸੀ।

ਘਰ ‘ਚ ਸੱਪ ਨੂੰ ਦੇਖ ਕੇ ਮੇਰੀ ਬੇਟੀ ਰੀਆ (5) ਜ਼ੋਰ-ਜ਼ੋਰ ਨਾਲ ਚੀਕਣ ਲੱਗੀ। ਜਦੋਂ ਦੇਖਿਆ ਤਾਂ ਬੇਟੀ ਨੂੰ ਸੱਪ ਨੇ ਡੰਗ ਲਿਆ ਸੀ। ਅਸੀਂ ਤੁਰੰਤ ਆਪਣੀ ਲੜਕੀ ਨੂੰ ਇਲਾਜ ਲਈ ਨੂਰਮਹਿਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਲੈ ਗਏ।ਡਾਕਟਰ ਦੇ ਇਲਾਜ ਦੌਰਾਨ ਸਾਰੇ ਸਰੀਰ ‘ਚ ਜ਼ਹਿਰ ਫੈਲਣ ਕਾਰਨ ਬੇਟੀ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।
The post ਬੁਰੀ ਖਬਰ : ਸੱਪ ਦੇ ਡੰਗਣ ਕਾਰਨ ਮਾਸੂਮ ਬੱਚੀ ਦੀ ਮੌਤ,ਪਿੰਡ ‘ਚ ਸੋਗ ਦੀ ਲਹਿਰ,ਦੇਖੋ ਤਸਵੀਰ appeared first on Welcome Punjab News.
source https://welcomepunjab.in/bad-news-because-of-snake-bite-b/