ਜਲੰਧਰ (ਨਵੀਨ ਪੁੂਰੀ )- ਮਾਤਾ ਚਿੰਤਪੂਰਨੀ ਸੇਵਾ ਦੱਲ ਬਸਤੀ ਸ਼ੇਖ ਦੇ ਪ੍ਰਧਾਨ ਸੁਭਾਸ਼ ਨਾਰੰਗ ਨੇਂ ਸੰਗਤ ਲਈ ਲੰਗਰ ਲਗਾਉਣ ਵਾਲੀਆਂ ਵੱਖ-ਵੱਖ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਲੰਗਰਾਂ ਵਿੱਚ ਪਲਾਸਟਿਕ ਅਤੇ ਥਰਮੋਕੋਲ ਦੀ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਵੀ ਪਲਾਸਟਿਕ ਅਤੇ ਥਰਮਾਕੋਲ ਨਾਲ ਬਣੇ ਗਲਾਸ,ਚੱਮਚ,ਪਲੇਟ ਅਤੇ ਹੋਰ ਚੀਜ਼ਾਂ ਦੀ ਵਰਤੋਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਇਹ ਕੁਦਰਤ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਜੋ ਵੀ ਸੰਸਥਾਂ ਸੰਗਤਾਂ ਲਈ ਲੰਗਰ ਲਗਾਉਂਦੀਆਂ ਹਨ ਉਹ ਸਾਰਾ ਵੇਸਟੇਜ ਉੱਥੇ ਹੀ ਛੱਡ ਜਾਂਦੀਆਂ ਹਨ। ਜਿਸ ਕਰਕੇ ਇਹ ਕੂੜਾ-ਕਰਕਟ ਕੁੱਝ ਪਹਾੜਾ ’ਚ ਗਿਰ ਜਾਂਦਾ ਹੈ ਤੇ ਕੁੱਝ ਸੜਕਾਂ ਤੇ ਪਿਆ ਰਹਿੰਦਾ ਹੈ ਅਤੇ ਦਰਸ਼ਨ ਕਰਨ ਲਈ ਆਉਂਣ ਵਾਲੀਆਂ ਸੰਗਤਾਂ ਤੇ ਗਲਤ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਕਮੇਟੀਆਂ ਪੰਜਾਬ ਜਾ ਹਿਮਾਚਲ ’ਚ ਲੰਗਰ ਲਗਾਉਂਦੀਆਂ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਲੰਗਰ ਦੀ ਸੇਵਾ ਖਤਮ ਹੋਣ ਤੇ ਉੱਥੇ ਚੰਗੀ ਤਰਾਂ ਸਾਫ਼ ਸਫ਼ਾਈ ਕਰਨ ਤਾਂ ਜੋ ਮਾਤਾ ਦੇ ਦਰਸ਼ਨ ਕਰਨ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਤੰਗੀ ਨਾ ਹੋਵੇ। ਉਨ੍ਹਾਂ ਲੰਗਰ ਕਮੇਟੀਆਂ ਦੇ ਨੁਮਾਇੰਦਿਆਂ ਨੂੰ ਲਗਾਏ ਗਏ ਸਪੀਕਰਾਂ ਦੀ ਆਵਾਜ਼ ਦੇ ਲੈਵਲ ਨਿਯਮਾਂ ਅਨੁਸਾਰ ਰੱਖਣ ਲਈ ਕਿਹਾ ਅਤੇ ਲੰਗਰ ਕਮੇਟੀਆਂ ਨੂੰ ਇਕ ਹੋਰ ਅਪੀਲ ਕਰਦੇ ਕਿਹਾ ਕਿ ਲੰਗਰ ’ਚ ਸਪੀਕਰ ਲਗਾਉਣਾਂ ਚੰਗੀ ਗੱਲ ਹੈ ਪਰ ਉਦੋਂ ਜਦੋ ਧਾਰਮਿਕ ਗੀਤ ਲਗੇ ਹੋਣ ਪਰ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਸਪੀਕਰ ਤੇ ਪੰਜਾਬੀ, ਹਿੰਦੀ ਗਾਣੇ ਲਗਾਉਂਦੇ ਹਨ ਜੋ ਕਿ ਸਹੀ ਨਹੀਂ ਹੈ ਜਿਸ ਨਾਲ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਕੂੜਾ-ਕਰਕਟ ਨੂੰ ਡਸਟਬਿਨ ਵਿੱਚ ਹੀ ਸੁੱਟਿਆ ਜਾਵੇ, ਤਾਂ ਜੋ ਸਫ਼ਾਈ ਵਿਵਸਥਾ ਬਣੀ ਰਹੇ। ਇਸ ਮੌਕੇ ਜਰਨਲ ਸੈਕਟਰੀ ਦਲੀਪ ਮਦਾਨ,ਕੈਸ਼ੀਅਰ ਡਾ.ਨਰੇਸ਼ ਢੀਂਗਰਾ,ਵਾਈਸ ਪ੍ਰੈਜ਼ੀਡੈਂਟ ਪਵਨ ਗੋਸੇਨ ਸ਼ਾਮਲ ਸਨ।
The post ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਲੰਗਰਾਂ ਵਿੱਚ ਪਲਾਸਟਿਕ ਅਤੇ ਥਰਮਾਕੋਲ ਦੀ ਨਾ ਕੀਤੀ ਜਾਵੇ ਵਰਤੋਂ-ਸੁਭਾਸ਼ ਨਾਰੰਗ appeared first on Welcome Punjab News.
source https://welcomepunjab.in/environment-purity-of-the-matter/