ਸ਼੍ਰੀ ਮੁਕਤਸਰ ਸਾਹਿਬ: ਮਲੋਟ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। ਜਿੱਥੇ ਸਹੁਰੇ ਨੇ ਨੂੰਹ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇਹ ਮਾਮਲਾ ਪਿੰਡ ਦਾਨੇਵਾਲ ਦੇ ਸੰਦੀਪ ਨਗਰ ਦਾ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਮੁਤਾਬਕ ਸਹੁਰੇ ਨੂੰ ਆਪਣੀ ਨੂੰਹ ਦੇ ਚਰਿੱਤਰ ‘ਤੇ ਸ਼ੱਕ ਸੀ। ਇਸ ਕਾਰਨ ਉਸ ਨੇ ਆਪਣੀ ਨੂੰਹ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ।

ਸਹੁਰੇ ਦੀ ਨੂੰਹ ਨਾਲ ਲੜਾਈ ਕਿਸੇ ਗੱਲ ਨੂੰ ਲੈਕੇ ਹੋਈ
ਦੱਸਿਆ ਜਾ ਰਿਹਾ ਹੈ ਕਿ ਅਮਨਦੀਪ ਕੌਰ ਦਾ ਪਤੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ।ਜਦੋਂ ਉਹ ਸਵੇਰੇ ਫੈਕਟਰੀ ਲਈ ਰਵਾਨਾ ਹੋਇਆ ਤਾਂ ਕਿਸੇ ਗੱਲ ਨੂੰ ਲੈ ਕੇ ਪਿਤਾ-ਪਤਨੀ ਵਿਚਕਾਰ ਲੜਾਈ ਹੋ ਗਈ।ਸ਼ਾਮ ਨੂੰ ਜਦੋਂ ਉਹ ਵਾਪਸ ਆਇਆ ਤਾਂ ਉਸ ਦੀ ਪਤਨੀ ਮਰੀ ਹੋਈ ਪਈ ਸੀ। ਹਾਲਾਂਕਿ ਦੋਸ਼ੀ ਸਹੁਰਾ ਅਜੇ ਫਰਾਰ ਹੈ। ਇਸ ਦੇ ਨਾਲ ਹੀ ਪੁਲਿਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਵੱਡੀ ਖਬਰ ! ਸਹੁਰੇ ਨੇ ਨੂੰਹ ਦਾ ਕੀਤਾ ਕਤਲ,ਇਸ ਗੱਲ ਦਾ ਕਰਦਾ ਸੀ ਸ਼ੱਕ,ਦੇਖੋ ਤਸਵੀਰ appeared first on Welcome Punjab News.
source https://welcomepunjab.in/big-news-in-laws-in-law/