ਜਲੰਧਰ (ਵਿੱਕੀ ਸੂਰੀ ): ਜਲੰਧਰ ਦੀ ਮਸ਼ਹੂਰ ਨਗੀਨਾ ਪੰਸਾਰੀ ਦਾ ਪਰਿਵਾਰ ਟਾਂਡਾ ਉੜਮੁੜ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ‘ਚ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ। ਸੂਤਰਾ ਮੁਤਾਬਕ ਪਰਿਵਾਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਜਲੰਧਰ ਪਰਤ ਰਿਹਾ ਸੀ।ਜਾਣਕਾਰੀ ਮੁਤਾਬਕ ਕਨਵ ਅਗਰਵਾਲ ਬੀਤੇ ਦਿਨੀਂ ਆਪਣੀ ਪਤਨੀ ਮਹਿਕ, ਬੇਟੀ ਵਰਿੰਦਾ ਅਤੇ ਮਾਂ ਰੇਣੂ ਨਾਲ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਿਆ ਸੀ।ਵਾਪਸੀ ‘ਤੇ ਹਾਦਸਾ ਵਾਪਰ ਗਿਆ, ਜਿਸ ‘ਚ ਕਨਵ ਅਗਰਵਾਲ ਦੀ ਪਤਨੀ ਮਹਿਕ ਅਗਰਵਾਲ, ਬੇਟੀ ਵਰਿੰਦਾ ਅਤੇ ਮਾਂ ਰੇਣੂ ਦੀ ਮੌਤ ਹੋ ਗਈ ਜਦਕਿ ਕਨਵ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਵੱਡੀ ਖਬਰ ! ਮਸ਼ਹੂਰ ਪੰਸਾਰੀ ਦਾ ਪਰਿਵਾਰ ਸੜਕ ਹਾਦਸੇ ਦਾ ਸ਼ਿਕਾਰ, ਤਿੰਨ ਦੀ ਦਰਦਨਾਕ ਮੌਤ, ਇੱਕ ਜ਼ਖਮੀ appeared first on Welcome Punjab News.
source https://welcomepunjab.in/famous-grocers-family-road-accident/