ਢੋਸੀਵਾਲ ਚੌਥੀ ਵਾਰ ਵਿਕਾਸ ਮਿਸ਼ਨ ਦੇ ਪ੍ਰਧਾਨ ਚੁਣੇ ਗਏ

0

ਸ੍ਰੀ ਮੁਕਤਸਰ ਸਾਹਿਬ,(ਵਿੱਪਨ ਮਿ੍ੱਤਲ)- ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੀ ਸਥਾਨਕ ਸਿਟੀ ਹੋਟਲ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿੱਚ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੂੰ ਚੌਥੀ ਵਾਰ ਸਰਬ ਸੰਮਤੀ ਨਾਲ ਮਿਸ਼ਨ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਢੋਸੀਵਾਲ ਨੂੰ ਫੁੱਲਾ ਦੇ ਹਾਰ ਪਹਿਨਾਏ ਗਏ ਅਤੇ ਮੌਜੂਦ ਮੈਂਬਰਾਂ ਨੇ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸੇਵਾ ਮੁਕਤ ਡੀ.ਟੀ.ਓ. ਗੁਰਚਰਨ ਸਿੰਘ ਸੰਧੂ ਨੂੰ ਚੀਫ਼ ਪੈਟਰਨ ਅਤੇ ਲਾਇਨ ਨਿਰੰਜਣ ਸਿੰਘ ਰੱਖਰਾ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਡਾ. ਸੁਰਿੰਦਰ ਗਿਰਧਰ ਨੂੰ ਜੂਨੀਅਰ ਮੀਤ ਪ੍ਰਧਾਨ, ਚੌ. ਬਲਬੀਰ ਸਿੰਘ, ਛਿੰਦਰ ਕੌਰ ਧਾਲੀਵਾਲ ਸਮੇਤ ਪ੍ਰਸ਼ੋਤਮ ਗਿਰਧਰ (ਤਿੰਨ) ਮੀਤ ਪ੍ਰਧਾਨ ਚੁਣੇ ਗਏ। ਗੁਰਪਾਲ ਸਿੰਘ ਪਾਲੀ ਨੂੰ ਸਲਾਹਕਾਰ, ਡਾ. ਜਸਵਿੰਦਰ ਸਿਂਘ ਨੂੰ ਜਨਰਲ ਸਕੱਤਰ ਅਤੇ ਅਨਿਲ ਅਨੇਜਾ ਨੂੰ ਸੰਸਥਾ ਦਾ ਕੈਸ਼ੀਅਰ ਚੁਣਿਆ ਗਿਆ। ਸੁਰਿੰਦਰ ਅਨੇਜਾ ਨੂੰ ਸਹਾਇਕ ਸਕੱਤਰ ਬਣਾਇਆ ਗਿਆ ਹੈ। ਸਾਬਕਾ ਐਮ.ਸੀ. ਰਾਮ ਸਿੰਘ ਪੱਪੀ ਨੂੰ ਜੁਆਇੰਟ ਸਕੱਤਰ ਚੁਣਿਆ ਗਿਆ ਹੈ। ਵਿਜੇ ਸਿਡਾਨਾ ਨੂੰ ਸੰਸਥਾ ਦੇ ਲੋਕ ਸੰਪਰਕ ਵਿੰਗ ਦਾ ਡਾਇਰੈਕਟਰ ਅਤੇ ਸਾਹਿਲ ਕੁਮਾਰ ਹੈਪੀ ਨੂੰ ਡਿਪਟੀ ਡਾਇਰੈਕਟਰ ਚੁਣਿਆ ਗਿਆ ਹੈ। ਇਸੇ ਤਰ੍ਹਾਂ ਰਾਜਿੰਦਰ ਖੁਰਾਣਾ ਨੂੰ ਪ੍ਰਚਾਰ ਸਕੱਤਰ ਅਤੇ ਮਨੋਹਰ ਲਾਲ ਨੂੰ ਸਹਾਇਕ ਪ੍ਰਚਾਰ ਸਕੱਤਰ ਅਤੇ ਨਰਿੰਦਰ ਕਾਕਾ ਨੂੰ ਸੰਸਥਾ ਦਾ ਪ੍ਰੈਸ ਫੋਟੋ ਗ੍ਰਾਫਰ ਚੁਣਿਆ ਗਿਆ ਹੈ। ਪ੍ਰਧਾਨ ਚੁਣੇ ਜਾਣ ਤੋਂ ਬਾਅਦ ਢੋਸੀਵਾਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਕਦੇ ਵੀ ਮਿਸ਼ਨ ਮੈਂਬਰਾਂ ਦਾ ਉਨ੍ਹਾਂ ਉਪਰ ਪ੍ਰਗਟਾਇਆ ਭਰੋਸਾ ਨਹੀਂ ਟੁੱਟਣ ਦੇਣਗੇ। ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਮੈਂਬਰ ਮਿਸ਼ਨ ਰੂਪੀ ਫੁਲਵਾੜੀ ਦੇ ਟਹਿਕਦੇ ਫੁੱਲ ਹਨ। ਜਿੰਨਾਂ ਵੱਲੋਂ ਕੀਤੇ ਸਮਾਜ ਸੇਵਾ ਦੇ ਕਾਰਜਾਂ ਦੀ ਖੁਸ਼ਬੂ ਸਮਾਜ ਨੂੰ ਸਦਾ ਮਹਿਕਾਉਂਦੀ ਰਹੇਗੀ। ਮੀਟਿੰਗ ਦੌਰਾਨ ਸੰਧੂ, ਰੱਖਰਾ ਅਤੇ ਧਾਲੀਵਾਲ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਉਹ ਪ੍ਰਧਾਨ ਢੋਸੀਵਾਲ ਦੀ ਅਗਵਾਈ ਹੇਠ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ। ਜਾਣਕਾਰੀ ਦਿੰਦੇ ਹੋਏ ਮਿਸ਼ਨ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਆਮ ਲੋਕਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਅਤੇ ਲੋਕ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸ਼ਾਸਨ ਪ੍ਰਸ਼ਾਸਨ ਨਾਲ ਤਾਲਮੇਲ ਕਰਦੀ ਰਹੇਗੀ। ਮੀਟਿੰਗ ਦੌਰਾਨ ਨਵੇਂ ਚੁਣੇ ਗਏ ਸਾਰੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਮੀਟਿੰਗ ਦੀ ਸਮਾਪਤੀ ਉਪਰੰਤ ਸਭਨਾਂ ਲਈ ਡਾ. ਸੁਰਿੰਦਰ ਗਿਰਧਰ ਵੱਲੋਂ ਚਾਹ ਪਾਣੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ।

 

The post ਢੋਸੀਵਾਲ ਚੌਥੀ ਵਾਰ ਵਿਕਾਸ ਮਿਸ਼ਨ ਦੇ ਪ੍ਰਧਾਨ ਚੁਣੇ ਗਏ appeared first on Welcome Punjab News.



source https://welcomepunjab.in/foruth-time-select/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top