ਜਲੰਧਰ (ਵਿੱਕੀ ਸੂਰੀ)– ਭਗਵਾਨ ਵਾਲਮੀਕੀ ਚੌਂਕ ਨੇੜੇ ਡਾਊਨਟਾਊਨ ਹੋਟਲ ਦੇ ਕੋਲ ਇੱਕ ਸੜਕ ਹਾਦਸਾ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੂੜਾ ਚੁੱਕਣ ਦਾ ਕੰਮ ਕਰਦਾ ਸੀ, ਜੋ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਉਦੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ ਤੇਜ਼ ਰਫਤਾਰ ਨਾਲ ਆ ਰਹੇ ਸਨ, ਜੋ ਬੇਕਾਬੂ ਹੋ ਕੇ ਮ੍ਰਿਤਕ ਦੀ ਰੇਹੜੀ ਨਾਲ ਟਕਰਾ ਗਏ। ਜਿਸ ਕਾਰਨ ਉਕਤ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। .ਥਾਣਾ ਨੰ. 4 ਦੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਅਤੇ ਮੋਟਰਸਾਈਕਲ ਸਵਾਰਾਂ ਨੂੰ ਥਾਣੇ ਲੈ ਗਈ। ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
The post ਜਲੰਧਰ ਦੇ ਭਗਵਾਨ ਵਾਲਮੀਕੀ ਚੌਕ ਨੇੜੇ ਵਾਪਰਿਆ ਸੜਕ ਹਾਦਸਾ, ਇੱਕ ਵਿਅਕਤੀ ਦੀ ਮੌਤ appeared first on Welcome Punjab News.
source https://welcomepunjab.in/jalandhar-de-bhagwan-valmiki-chau/