ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )- ਅਚਾਰੀਆ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲੇ (ਵਰਤਮਾਨ ਗੱਦੀਨਸ਼ੀਨ) ਜੀ ਦੀ ਸਰਪ੍ਰਸਤੀ ਰਿਸ਼ੀਕੇਸ਼ ਕੁਟੀਆ ਪਿੰਡ ਬਣਾਂ ਵਿਖੇ 160 ਕਾਵੜੀਆਂ ਦੇ ਸਵਾਗਤ ਵਿੱਚ ਵੱਡਾ ਸਮਾਰੋਹ ਆਯੋਜਿਤ ਕੀਤਾ ਗਿਆ।ਇਹ 21ਵਾਂ ਸਵਾਗਤ ਸਮਾਰੋਹ ਸੀ। ਤਕਰੀਬਨ 160 ਕਾਵੜੀਆਂ ਦਾ ਜਥਾ ਗੁਰਮੁਖ ਅਤੇ ਸ਼੍ਰੀ ਹਰਿਦੁਆਰ ਤੋਂ ਪੈਦਲ ਯਾਤਰਾ ਕਰਦਿਆਂ ਜਲ ਲੈ ਕੇ ਕੁਟੀਆ ਵਿੱਚ ਪਹੁੰਚਿਆ ਤਾਂ ਮਹਾਰਾਜ ਜੀ ਨੇ ਸੰਗਤਾਂ ਸਮੇਤ ਕਾਵੜੀਆਂ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਇਹ ਪੈਦਲ ਯਾਤਰਾ ਸ਼੍ਰੀ ਜਟੇਸ਼ਵਰ ਮੰਦਰ ਜਟਵਾਹੜ ਜ਼ਿਲ੍ਹਾ ਰੋਪੜ ਦੇ ਸ਼ਿਵ ਮੰਦਰ ਵਿੱਚ ਜਲ ਅਰਪਿਤ ਕਰਕੇ ਸਮਾਪਤ ਹੋਵੇਗੀ। ਇਸ ਮੌਕੇ ਇਲਾਕੇ ਦੀ ਪ੍ਰਸਿੱਧ ਸਨਫਾਰਮਾ ਕੰਪਨੀ ਵੱਲੋਂ ਫਰੀ ਮੈਡੀਕਲ ਕੈਂਪ ਲਗਾ ਕੇ ਸੰਗਤਾਂ ਨੂੰ ਦਵਾਈਆਂ ਵੰਡੀਆਂ ਗਈਆਂ।ਕੈਂਪ ਦਾ ਉਦਘਾਟਨ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਸ਼੍ਰੀ ਸੰਤੋਸ਼ ਕਟਾਰੀਆ ਅਤੇ ਅਸ਼ੋਕ ਕਟਾਰੀਆ ਪਹੁੰਚੇ ਹੋਏ ਸਨ।
The post ਭੂਰੀਵਾਲੇ ਮਹਾਰਾਜਾ ਵਲੋ ਰਿਸ਼ੀਕੇਸ਼ ਕੁਟੀਆ ਬਣਾਂ ਵਿਖੇ 21ਵਾ ਸ਼ਿਵ ਕਾਵੜ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ appeared first on Welcome Punjab News.
source https://welcomepunjab.in/bhuriwale-maharaja-valo-ris/