ਭਗਵੰਤ ਮਾਨ ਨੂੰ ਸਾਰੇ ਘੁਟਾਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਸਿਫਾਰਸ਼ ਕਰਨ ਦੀ ਕੀਤੀ ਅਪੀਲ

0

ਨਵੀਂ ਦਿੱਲੀ,(ਵੈਲਕਮ ਬਿਉਰੋ): ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਵਿਚ ਠੇਕਿਆਂ ਦੀ ਵੰਡ ਰੋਕਣ ਦੇ ਫੈਸਲੇ ਨੇ ਉਹਨਾਂ ਦਾ ਉਹ ਸਟੈਂਡ ਸਹੀ ਸਾਬਤ ਕਰ ਦਿੱਤਾ ਜਿਸ ਵਿਚ ਉਹਨਾਂ ਕਿਹਾ ਸੀ ਕਿ ਠੇਕਿਆਂ ਦੀ ਵੰਡ ਵਿਚ ਵੱਡੀ ਪੱਧਰ ‘ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ ਤੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਅਪੀਲ ਕੀਤੀ ਕਿ ਉਹ ਇਸ ਸਾਰੇ ਘੁਟਾਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ ਤਾਂ ਜੋ ਇਸ ਭ੍ਰਿਸ਼ਟਾਚਾਰ ਵਿਚ ਸ਼ਾਮਲ ਸਾਰੇ ਲੋਕ ਬੇਨਕਾਬ ਹੋ ਸਕਣ।
ਬੀਤੇ ਦਿਨ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਹਨਾਂ ਸ਼ੁਰੂ ਤੋਂ ਇਹ ਦਾਅਵਾ ਕੀਤਾ ਸੀ ਕਿ ਦਿੱਲੀ ਦੀ ਆਬਕਾਰੀ ਨੀਤੀ ਤੇ ਹੁਣ ਪੰਜਾਬ ਦੀ ਆਬਕਾਰੀ ਨੀਤੀ ਇਸ ਤਰੀਕੇ ਨਾਲ ਬਣਾਈ ਗਈ ਹੈ ਤਾਂ ਜੋ ਸ਼ਰਾਬ ਦੇ ਵੱਡੇ ਠੇਕੇਦਾਰਾਂ ਨੁੰ ਲਾਭ ਮਿਲ ਸਕੇ ਤੇ ਉਹਨਾਂ ਤੋਂ ਆਮ ਆਦਮੀ ਪਾਰਟੀ ਨੂੰ ਚੋਣ ਫੰਡ ਮਿਲ ਸਕੇ ਜਿਸਦੇ ਸਿਰ ‘ਤੇ ਉਹ ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਵਿਚ ਚੋਣਾਂ ਲੜ ਸਕੇ। ਉਨਾਂ ਕਿਹਾ ਕਿ ਦਿੱਲੀ ਵਿਚ ਸ਼ਰਾਬ ਦੇ ਠੇਕਿਆਂ ਦੀ ਵੰਡ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਸ਼ਰਾਬ ਦੀ ਥੋਕ ਵਿਕਰੀ ਦਾ ਕੰਮ ਦਿੱਲੀ ਦੇ ਉਹਨਾਂ ਵਪਾਰੀਆਂ ਨੂੰ ਦੇਣਾ ਚਾਹੁੰਦੇ ਹਨ ਹਿਨਾ ਤੋਂ ਉਹ ਪਾਰਟੀ ਲਈ ਫੰਡ ਲੈ ਸਕਣ।
ਉਹਨਾਂ ਕਿਹਾ ਕਿ ਇਹ ਇਕ ਵੱਡਾ ਘੁਟਾਲਾ ਹੈ ਜਿਸ ਵਿਚ ਛੋਟੇ ਕਾਰੋਬਾਰੀ ਕਾਰੋਬਾਰ ਵਿਚੋਂ ਬਾਹਰ ਹੋ ਜਾਣਗੇ। ਉਹਨਾਂ ਕਿਹਾ ਕਿ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਪ੍ਰਭਾਵਤ ਠੇਕੇਦਾਰਾਂ ਵੰਲੋਂ ਪਟੀਸ਼ਨ ਪਾਉਣ ਤੋਂ ਬਾਅਦ ਸਰਾਬ ਦੇ ਠੇਕਿਆਂ ਦੀ ਸੁਪਰਦਗੀ ਰੋਕ ਦਿੱਤੀ ਹੈ ਜਿਸ ਨਾਲ ਉਹਨਾਂ ਦਾ ਸਟੈਂਡ ਸਹੀ ਸਾਬਤ ਹੋਇਆ ਹੈ ਕਿ ਇਸ ਸਾਰੇ ਕੰਮ ਵਿਚ ਵੱਡੀ ਪੱਧਰ ‘ਤੇ ਭ੍ਰਿਸ਼ਟਾਚਾਰ ਹੋਇਆ ਹੈ। ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਇਸ ਸਾਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ ਤਾਂ ਜੋ ਉਹਨਾਂ ਦੀ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਸਮੇਤ ਸਾਰੇ ਭ੍ਰਿਸ਼ਟ ਲੋਕ ਬੇਨਕਾਬ ਹੋ ਸਕਣ।ਉਹਨਾਂ ਭਰੋਸਾ ਪ੍ਰਗਟ ਕੀਤਾ ਕਿ ਸੀ ਬੀ ਆਈ ਜਾਂਚ ਤੋਂ ਬਾਅਦ ਸਾਰੇ ਭ੍ਰਿਸ਼ਟ ਲੋਕ ਬੇਨਕਾਬ ਹੋਣਗੇ ਤੇ ਸ੍ਰੀ ਭਗਵੰਤ ਮਾਨ ਨੂੰ ਉਹਨਾਂ ਦੇ ਖਿਲਾਫ ਫੈਸਲਾਕੁੰਨ ਤੇ ਸਜ਼ਾ ਦੇਣ ਦਾ ਫੈਸਲਾ ਲੈਣਾ ਚਾਹੀਦਾ ਹੈ। ਉਹਨਾਂ ਇਹ ਵੀ ਆਸ ਪ੍ਰਗਟਾਈ ਵਿਚ ਇਸ ਮਾਮਲੇ ਵਿਚ ਉਹਨਾਂ ਦੀ ਈ ਡੀ ਤੇ ਸੀ ਬੀ ਆਈ ਕੋਲ ਪਈ ਸ਼ਿਕਾਇਤ ਤਰਜੀਹ ਦੇ ਆਧਾਰ ‘ਤੇ ਵਿਚਾਰੀ ਜਾਵੇਗੀ ਅਤੇ ਸਿਰਫ ਪੰਜਾਬ ਹੀ ਨਹੀਂ ਬਲਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਭ੍ਰਿਸ਼ਟਾਚਾਰ ਵਿਚ ਸ਼ਾਮਲ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਏਜੰਸੀਆਂ ਇਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨਗੀਆਂ।

The post ਭਗਵੰਤ ਮਾਨ ਨੂੰ ਸਾਰੇ ਘੁਟਾਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਸਿਫਾਰਸ਼ ਕਰਨ ਦੀ ਕੀਤੀ ਅਪੀਲ appeared first on Welcome Punjab News.



source https://welcomepunjab.in/bhagwant-mann-to-all-scams/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top