ਜਲੰਧਰ(ਵਿੱਕੀ ਸੂਰੀ)- ਮਕਸੂਦਾ ਸਬਜ਼ੀ ਮੰਡੀ ‘ਚ ਸਵੇਰੇ ਹੋਏ ਧਮਾਕੇ ਕਾਰਨ ਹਫੜਾ-ਦਫੜੀ ਮੱਚ ਗਈ। ਸੂਤਰਾਂ ਮੁਤਾਬਕ ਮੰਡੀ ‘ਚ ਇਕ ਦੁਕਾਨ ‘ਚ ਗੈਸ ਸਿਲੰਡਰ ਫਟ ਗਿਆ, ਜਿਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਧਮਾਕੇ ਕਾਰਨ ਦੁਕਾਨ ‘ਚ ਭਾਰੀ ਨੁਕਸਾਨ ਹੋਇਆ ਹੈ। ਧਮਾਕੇ ਦੀ ਆਵਾਜ਼ ਨਾਲ ਆਲੇ-ਦੁਆਲੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਿਲਹਾਲ ਮੌਕੇ ‘ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
The post ਵੱਡੀ ਖਬਰ ! ਮਕਸੂਦਾ ਸਬਜ਼ੀ ਮੰਡੀ ‘ਚ ਧਮਾਕਾ,ਇਲਾਕੇ ’ਚ ਦਹਿਸ਼ਤ ਦਾ ਮਾਹੌਲ appeared first on Welcome Punjab News.
source https://welcomepunjab.in/big-news-intended-vegetable-mand/