ਬਸਤੀ ਸ਼ੇਖ ਵਿੱਖੇ ‘ਮੋਟੂ ਤੇ ਪਤਲੂ’ ਦੀ ਜੋੜੀ ਕਰ ਰਹੀ ਹੈ ‘ਦੜੇ ਸਟੇ’ ਦਾ ਕਾਰੋਬਾਰ ਜੋਰਾ- ਸ਼ੋਰਾਂ ਤੇ

0

ਜਲੰਧਰ(ਵਿੱਕੀ ਸੂਰੀ)- ਸ਼ਹਿਰ ਦੇ ਬਸਤੀ ਸ਼ੇਖ ਵਿੱਚ ਪੈਂਦੇ ਸੋਨੀਆ ਮੁਹੱਲਾ ਦੇ ਨੇੜੇ ਬਿਨ੍ਹਾਂ ਕਿਸੇ ਡਰ ਤੋਂ ਸੱਟੇਬਾਜ਼ੀ ਦਾ ਕਾਰੋਬਾਰ ਜੋਰਾ ਸ਼ੋਰਾ ’ਤੇ ਚੱਲ ਰਿਹਾ ਹੈ। ਸੂਤਰਾਂ ਮੁਤਾਬਕ D ਅਤੇ H ਨਾਂ ਦੇ ਵਿਅਕਤੀ ‘ਦੜੇ ਸਟੇ’ ਦਾ ਧੰਦਾ ਬੇਖੌਫ ਹੋ ਕੇ ਕਰ ਰਹੇ ਹਨ। ਇੰਝ ਲੱਗਦਾ ਹੈ ਕਿ ਇਨ੍ਹਾਂ ਸੱਟੇਬਾਜ਼ਾਂ ਨੂੰ ਹੁਣ ਕਿਸੇ ਦਾ ਡਰ ਨਹੀਂ ਰਿਹਾ। ਥਾਣਾ 5 ਨੰ. ਦੀ ਪੁਲਸ ਵਲੋਂ ਅਜੇ ਤੱਕ D ਅਤੇ H ਨਾਮ ਦੇ ਵਿਅਕਤੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਜਿਥੇ ਇਹ ਵਿਅਕਤੀ ਪੁਲਸ ਦੀਆਂ ਅੱਖਾਂ ’ਚ ਧੂੜ ਪਾ ਕੇ ਆਪਣਾ ਨਜਾਇਜ਼ ਦੜੇ ਸਟੇ ਦਾ ਧੰਦਾ ਚਲਾ ਰਹੇ ਹਨ।, ਉਥੇ ਹੀ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਵੀ ਖਿਲਵਾੜ ਕਰ ਰਹੇ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਲਗਾ ਹੈ ਕਿ ਇਹ ਦੜੇ ਸਟੇ ਦਾ ਕਾਰੋਬਾਰ ਜੋਰਾਂ ਸ਼ੋਰਾ ਨਾਲ 2 ਘਰਾਂ ਵਿੱਚ ਚੱਲਦਾ ਪਿਆ ਹੈ। ਇਸ ਜੂਏ ਅਤੇ ਦੜੇ ਸੱਟੇ ਦੇ ਧੰਦੇ ਨਾਲ ਜਿਥੇ ਇਸ ਕਾਰੋਬਾਰ ਨੂੰ ਚਲਾਉਣ ਵਾਲੇ ਆਪਣੀਆਂ ਜੇਬਾਂ ਭਰ ਰਹੇ ਹਨ ਉਥੇ ਹੀ ਇਸ ਜੂਏ ਅਤੇ ਲਾਟਰੀ ਦੇ ਝੱਸ ਨੇ ਕਈ ਘਰਾਂ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਇੰਝ ਲੱਗਦਾ ਹੈ ਕਿ ਇਨ੍ਹਾਂ ਖੇਤਰਾਂ ਦੇ ਸੱਟੇਬਾਜ਼ਾਂ ਨੂੰ ਹੁਣ ਪੁਲਸ ਦਾ ਡਰ ਨਹੀਂ ਰਿਹਾ। ਸੂਤਰਾਂ ਮੁਤਾਬਕ ਪੁਲਸ ਦੀਆਂ ਕੁੱਝ ਕਾਲੀਆਂ ਭੇਡਾਂ ਓ੍ਹਨਾਂ ਨਾਲ ਮਿਲੀਆਂ ਹੋਈਆਂ ਹਨ ਜੋ ਪੁਲਸ ਪ੍ਰਸ਼ਾਸਨ ਨੂੰ ਵੀ ਬਦਨਾਮ ਕਰਦੀਆਂ ਹਨ। ਕੀ ਪੁਲਸ ਇਥੇ ਕੋਈ ਮਾੜੀ ਘਟਨਾ ਵਾਪਰਨ ਤੋਂ ਬਾਅਦ ਜਾਗੇਗੀ? ਕਿ ਪੁਲਸ ਨੂੰ ਇਸਦੀ ਜਾਣਕਾਰੀ ਨਹੀਂ ਹੈ। ਪੁਲਸ ਗੂੜੀ ਨੀਂਦਰੇ ਸੁੱਤੀ ਹੋਈ ਹੈ। ਇਸ ਕਾਰੋਬਾਰ ਨੂੰ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੁਲਸ ਪ੍ਰਸ਼ਾਸਨ ਨਾਲ ਸੈਟਿੰਗ ਹੈ।ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੜੇ ਸਟੇ ਦਾ ਕਾਰੋਬਾਰ ਇੱਕ ਲੀਡਰ ਦੀ ਸ਼ੈਅ ਤੇ ਚੱਲ ਰਿਹਾ ਹੈ। ਇਸ ਦੌਰਾਨ ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਕਾਰੋਬਾਰ ਤੋਂ ਬਹੁਤ ਤੰਗ ਹਨ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਫੜ੍ਹ ਕੇ ਜੇਲ੍ਹਾਂ ਵਿਚ ਭੇਜਿਆ ਜਾਵੇ ਤਾਂ ਜੋ ਅਜਿਹੇ ਕੰਮ ਬੰਦ ਹੋ ਸਕਣ ਅਤੇ ਲੋਕਾਂ ਦੇ ਘਰ ਬਚਾਏ ਜਾ ਸਕਣ।ਅਗਲੀ ਖ਼ਬਰ ਵਿਚ ਕੀਤੇ ਜਾਣਗੇ ਹੋਰ ਵੀ ਖੁਲਾਸੇ।

The post ਬਸਤੀ ਸ਼ੇਖ ਵਿੱਖੇ ‘ਮੋਟੂ ਤੇ ਪਤਲੂ’ ਦੀ ਜੋੜੀ ਕਰ ਰਹੀ ਹੈ ‘ਦੜੇ ਸਟੇ’ ਦਾ ਕਾਰੋਬਾਰ ਜੋਰਾ- ਸ਼ੋਰਾਂ ਤੇ appeared first on Welcome Punjab News.



source https://welcomepunjab.in/basti-sheikh-vikhe-motu-te-patal/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top