ਫਗਵਾੜਾ ( ਨਰੇਸ਼ ਪਾਸੀ,) ਦੁਨੀਆ ਭਰ ਵਿੱਚ ਨਸ਼ੇ ਕਰਨ ਵਾਲਿਆਂ ਦੀ ਵਧਦੀ ਗਿਣਤੀ ਨੂੰ ਲੈ ਕੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਇਸ ਕਾਰਨ ਲੋਕਾਂ ਦੀ ਜਾਨ ਨੂੰ ਖਤਰੇ ਦੇ ਨਾਲ-ਨਾਲ ਅਪਰਾਧਿਕ ਘਟਨਾਵਾਂ ਵੀ ਵਧ ਰਹੀਆਂ ਹਨ ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ੲਿਸ ਗੱਲ ਦਾ ਪ੍ਰਗਟਾਵਾ ਮਾਨਸਿਕ ਰੋਗਾ ਦੀ ਮਾਹਿਰ ਡਾ ਸੰਜੀਵ ਲੋਚਣ ਨੇ ਸਿਵਲ ਸਰਜਨ ਕਪੂਰਥਲਾ ਡਾ ਗੁਰਿੰਦਰਵੀਰ ਕੋਰ ਦੇ ਹੁਕਮਾਂ ਅਤੇ ਡੀ ਐਮ ਸੀ ਕਪੂਰਥਲਾ ਡਾ ਸੰਦੀਪ ਭੋਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਕਮਲ ਕਿਸ਼ੋਰ ਨੋਡਲ ਅਫ਼ਸਰ ਡੀ ਅਡੀਕਸ਼ਨ ਸੈਂਟਰ ਸਿਵਲ ਹਸਪਤਾਲ ਫਗਵਾੜਾ ਦੀ ਯੋਗ ਅਗਵਾਈ ਹੇਠ ਰੱਖੇ ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਫਗਵਾੜਾ ‘ਚ ਨਸ਼ਾ ਤਸਕਰੀ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਉਣ ਉਪਰੰਤ ਆਖਿਆ ੲਿਸ ਮੌਕੇ ਬੋਲਦਿਆਂ ਡਾ ਸੰਜੀਵ ਲੋਚਣ ਨੇ ਦੱਸਿਆ ਕਿ 7 ਦਸੰਬਰ 1987 ਨੂੰ ਸੰਯੁਕਤ ਰਾਸ਼ਟਰ ਦੀ 93ਵੀਂ ਪਲੇਨਰੀ ਮੀਟਿੰਗ ਤੋਂ ਬਾਅਦ, 13 ਦਸੰਬਰ 1985 ਦੇ ਰੈਜ਼ੋਲੂਸ਼ਨ 40/122 ਦੀ ਯਾਦ ਵਿੱਚ ਹਰ ਸਾਲ 26 ਜੂਨ ਨੂੰ “ਨਸ਼ੇ ਦੀ ਦੁਰਵਰਤੋਂ ਅਤੇ ਨਾਜਾਇਜ਼ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ” ਵਜੋਂ ਮਨਾਇਆ ਜਾਂਦਾ ਹੈ ਜਿਸ ਨੂੰ ਵਿਸ਼ਵ ਨਸ਼ਾ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ ਉਨ੍ਹਾਂ ੲਿਸ ਮੌਕੇ ਪ੍ਰਮੁੱਖ ਬਿਮਾਰੀ ਜਿਵੇਂ ਕਿ HCV ( ਹੈਪੇਟਾਈਟਸ ) HIV , ਤਪਦਿਕ , ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਨਸ਼ਾ ਛੁਡਾਊ ਕੇਂਦਰ ਦੇ ਜੇਰੇ ਇਲਾਜ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੋਸਲਿੰਗ ਕੀਤੀ ਉਨ੍ਹਾਂ ੲਿਸ ਮੌਕੇ ਆਖਿਆ ਕਿ ਜੋ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਹਨ ਅਤੇ ਨਸ਼ਾ ਛੱਡਣਾ ਚਾਹੁੰਦੇ ਹਨ ਉਹ ਅਪਣਾ ੲਿਲਾਜ ਸਰਕਾਰੀ ਹਸਪਤਾਲ ਵਿਖੇ ਕਰਵਾਉਣ ਜਿੱਥੇ ਉਨ੍ਹਾਂ ਦਾ ੲਿਲਾਜ ਫਰੀ ਚ
ਕੀਤਾ ਜਾਵੇਗਾ ੲਿਸ ਮੌਕੇ ਜੇਰੇ ਇਲਾਜ ਮਰੀਜ਼ਾਂ ਨੇ ਕਸਮ ਖਾਧੀ ਕਿ ਉਹ ਜ਼ਿੰਦਗੀ ਚ ਨਸ਼ੇ ਤੋਂ ਹਮੇਸ਼ਾ ਗੁਰੇਜ਼ ਕਰ ਚੰਗਾ ਜੀਵਨ ਜਿਊਣ ਲਈ ਯਤਨਸ਼ੀਲ ਹੋਣਗੇ ੲਿਸ ਮੌਕੇ ਜੇਰੇ ਇਲਾਜ ਮਰੀਜ਼ਾਂ ਨੇ ਵਾਤਾਵਰਣ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਲਈ ਪੋਦੇ ਲਗਾੲੇ ੲਿਸ ਮੌਕੇ ਸੋਨੂੰ ਬਾਲਾ ਕੋਸਲਰ , ਅਸ਼ਮਦੀਪ, ਮਨਦੀਪ ਏਕਜੋਤ ਆਦਿ ਮੌਜੂਦ ਸਨ
The post ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਫਗਵਾੜਾ ਵਿਖੇ ਨਸ਼ਾ ਤਸਕਰੀ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ appeared first on Welcome Punjab News.
source https://welcomepunjab.in/international-day-against-drug-abuse-and-illicit-trafficking-celebrated-at-drug-detox-center-civil-hospital-phagwara/