ਅੰਤਰਰਾਸ਼ਟਰੀ ਹਵਾਈ ਅੱਡੇ ਨਵੀਂ ਦਿੱਲੀ ਲਈ ਸੁਪਰ ਲਗਜ਼ਰੀ ਬੱਸ,ਰੋਜ਼ਾਨਾ ਸਵੇਰੇ ਸਥਾਨਕ ਬੱਸ ਅੱਡੇ ਤੋਂ ਜਾਣੋਂ ਕਿੰਨੇ ਵਜੇ ਚੱਲੇਗੀ

0

ਕਪੂਰਥਲਾ (ਗੌਰਵ ਮੜੀਆ)-ਪੰਜਾਬ ਸਰਕਾਰ ਵਲੋਂ ਲੋਕਾਂ ਤੇ ਵਿਸ਼ੇਸ਼ ਕਰਕੇ ਪ੍ਰਵਾਸੀ ਭਾਰਤੀਆਂ ਦੀ ਸਹੂਲਤ ਲਈ ਪੰਜਾਬ ਭਰ ਵਿਚੋਂ  ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ,ਨਵੀਂ ਦਿੱਲੀ  ਲਈ ਸ਼ੁਰੂ ਕੀਤੀ ਲਗਜ਼ਰੀ ਬੱਸ ਸੇਵਾ ਤਹਿਤ ਕਪੂਰਥਲਾ ਬੱਸ ਅੱਡੇ ਤੋਂ ਵੀ ਇਸ ਸੇਵਾ ਦੀ ਸ਼ੁਰੂਆਤ ਹੋਈ ਹੈ।

ਉਨ੍ਹਾਂ ਕਿਹਾ ਕਿ ਇਹ ਬੱਸ ਸੇਵਾ ਸ਼ੁਰੂ ਹੋਣ ਦੇ ਨਾਲ ਕਪੂਰਥਲਾ ਤੋਂ ਹਵਾਈ ਅੱਡੇ ’ਤੇ ਜਾਣ ਤੇ ਆਉਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ । ਬੱਸ ਦਾ ਇਕ ਪਾਸੇ ਦਾ ਕਿਰਾਇਆ  ਕੇਵਲ 1235 ਰੁਪੈ ਹਨ ਜਦਕਿ ਪਹਿਲਾਂ ਸਵਾਰੀਆਂ ਨੂੰ ਪ੍ਰਾਈਵੇਟ ਬੱਸਾਂ ਵਿਚ 3000 ਤੋਂ 3500 ਰੁਪੈ ਕਿਰਾਇਆ ਦੇ ਕੇ ਜਾਣਾ ਪੈਂਦਾ ਸੀ।

ਬੱਸ ਦੀ ਸਮਾਂ ਸਾਰਣੀ ਅਨੁਸਾਰ ਰੋਜ਼ਾਨਾ ਸਵੇਰੇ 11.15 ’ਤੇ ਕਪੂਰਥਲਾ ਤੋਂ ਚੱਲਕੇ ਨਵੀਂ ਦਿੱਲੀ ਹਵਾਈ ਅੱਡੇ ਤੋਂ ਵਾਪਸੀ ਲਈ ਬੱਸ ਰਾਤ 11.10 ਵਜੇ ਚੱਲੇਗੀ।

ਮੈਨੇਜ਼ਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ਦੀ ਬੁਕਿੰਗ ਬਹੁਤ ਆਸਾਨ ਢੰਗ ਨਾਲ pepsuonline.com ਉੱਪਰ ਕੀਤੀ ਜਾ ਸਕਦੀ ਹੈ। ਇਸੇ ਵੈਬਸਾਇਟ ਉੱਪਰ ਬੱਸਾਂ ਦੇ ਆਉਣ-ਜਾਣ ਦੀ ਸਮਾਂ ਸਾਰਣੀ ਉਪਲਬਧ ਹੈ, ਜਿਸ ਲਈ ਵਿਦੇਸ਼ ਬੈਠੇ ਲੋਕ ਵੀ ਬੁਕਿੰਗ ਕਰਵਾ ਸਕਦੇ ਹਨ।

 

The post ਅੰਤਰਰਾਸ਼ਟਰੀ ਹਵਾਈ ਅੱਡੇ ਨਵੀਂ ਦਿੱਲੀ ਲਈ ਸੁਪਰ ਲਗਜ਼ਰੀ ਬੱਸ,ਰੋਜ਼ਾਨਾ ਸਵੇਰੇ ਸਥਾਨਕ ਬੱਸ ਅੱਡੇ ਤੋਂ ਜਾਣੋਂ ਕਿੰਨੇ ਵਜੇ ਚੱਲੇਗੀ appeared first on Welcome Punjab News.



source https://welcomepunjab.in/daily-bus-service/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top