ਮਾਮੂਲੀ ਗੱਲ ਨੇ ਲਿਆ ਗੁੰਡਾਗਰਦੀ ਦਾ ਰੂਪ,ਪੈਟਰੋਲ ਪੰਪ ‘ਤੇ ਹੋਇਆ ਹੰਗਾਮਾ,ਘਟਨਾ ਸੀ.ਸੀ.ਟੀਵੀ ’ਚ ਕੈਦ

0

ਅੰਮ੍ਰਿਤਸਰ(ਸਾਹਿਲ ਮਹਿਰਾ )– ਸ਼ਹਿਰ ਦੇ ਟੇਲਰ ਰੋਡ ‘ਤੇ ਪੈਂਦੇ ਪੈਟਰੋਲ ਪੰਪ ‘ਤੇ ਬੀਤੀ ਰਾਤ ਦੋ ਨੌਜਵਾਨ ਆਪਣੇ ਮੋਟਰਸਾਈਕਲ ‘ਚ ਤੇਲ ਪਵਾਉਣ ਆਏ ਤਾਂ ਪੈਟਰੋਲ ਪੰਪ ਦੇ ਕਰਮਚਾਰੀ ਨਾਲ ਉਨ੍ਹਾਂ ਦਾ ਝੱਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਦੋਵਾਂ ਵਿਚਾਲੇ ਲੜਾਈ ਹੋ ਗਈ, ਜਿਸ ‘ਚ ਪੈਟਰੋਲ ਪੰਪ ਦਾ ਕਰਮਚਾਰੀ ਜ਼ਖਮੀ ਹੋ ਗਿਆ। ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨਾਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ 20 ਰੁਪਏ ਦਾ ਪੈਟਰੋਲ ਪਵਾਉਣ ਆਏ ਸਨ। ਅਜਿਹੇ ‘ਚ ਜਦੋਂ ਪੈਟਰੋਲ ਪੰਪ ਦੇ ਕਰਮਚਾਰੀ ਨੇ ਉਨ੍ਹਾਂ ਤੋਂ ਪੈਸੇ ਮੰਗੇ ਤਾਂ ਉਹ ਬਹਿਸ ਕਰਨ ਲੱਗੇ ਅਤੇ ਗੱਲ ਲੜਾਈ ਤੱਕ ਪਹੁੰਚ ਗਈ।ਉਨ੍ਹਾਂ ਚੋ ਇੱਕ ਨੇ ਪੈਟਰੋਲ ਪੰਪ ਦੇ ਕਰਮਚਾਰੀ ਦੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ।ਹਾਲਾਂਕਿ ਇਸ ਦੌਰਾਨ ਉੱਥੇ ਮੌਜੂਦ ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਦੇ ਨਾਲ ਹੀ ਪੈਟਰੋਲ ਪੰਪ ਦੇ ਮਾਲਕ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ ਪੁਲਸ ਵਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਮਾਮੂਲੀ ਗੱਲ ਨੇ ਲਿਆ ਗੁੰਡਾਗਰਦੀ ਦਾ ਰੂਪ,ਪੈਟਰੋਲ ਪੰਪ ‘ਤੇ ਹੋਇਆ ਹੰਗਾਮਾ,ਘਟਨਾ ਸੀ.ਸੀ.ਟੀਵੀ ’ਚ ਕੈਦ appeared first on Welcome Punjab News.



source https://welcomepunjab.in/minor-talk-to-bullying-the/

Post a Comment

0 Comments
* Please Don't Spam Here. All the Comments are Reviewed by Admin.
Post a Comment (0)

buttons=(Accept !) days=(20)

Our website uses cookies to enhance your experience. Learn More
Accept !
To Top