ਮੋਹਾਲੀ(ਵੈਲਕਮ ਬਿਉਰੋ)- ਪੰਜਾਬ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਪੁਲੀਸ ਦੀ ਸਖ਼ਤੀ ਦੇ ਬਾਵਜੂਦ ਲੁਟੇਰੇ ਆਪਣੇ ਮਨ ਸੂਬਿਆਂ ਵਿੱਚ ਕਾਮਯਾਬ ਹੋ ਰਹੇ ਹਨ।
ਇਸੇ ਦੌਰਾਨ ਮੁਹਾਲੀ ਦੇ ਸੈਕਟਰ-68 ਵਿੱਚ ਸਵੇਰੇ 6 ਵਜੇ ਕਰੀਬ ਬਾਈਕ ਸਵਾਰ ਇੱਕ ਔਰਤ ਦੀ ਚੇਨ ਖਿੱਚ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਬਾਈਕ ਸਵਾਰ ਨੇ ਔਰਤ ਨੂੰ ਗੱਲਾਂ ‘ਚ ਫਸਾ ਲਿਆ, ਉਸੇ ਸਮੇਂ ਪਿੱਛੇ ਤੋਂ ਆ ਰਹੇ ਲੁਟੇਰੇ ਨੇ ਔਰਤ ਦੇ ਗਲੇ ‘ਚੋਂ ਚੇਨ ਖਿੱਚ ਲਈ। ਔਰਤ ਦੋਵਾਂ ਲੁਟੇਰਿਆਂ ਦੇ ਪਿੱਛੇ ਭੱਜਦੀ ਹੈ ਅਤੇ ਚੇਨ ਛੁਡਾਉਣ ਦੀ ਕਾਫੀ ਕੋਸ਼ਿਸ਼ ਕਰਦੀ ਹੈ ਪਰ ਉਹ ਬਾਈਕ ‘ਤੇ ਫਰਾਰ ਹੋ ਜਾਂਦੇ ਹਨ।
The post ਲੁਟੇਰਿਆਂ ਦੇ ਹੌਸਲੇ ਬੁਲੰਦ,ਸ਼ਰੇਆਮ ਔਰਤ ਤੋਂ ਚੇਨ ਲੁੱਟ ਕੇ ਫਰਾਰ ਹੋਏ ਲੁਟੇਰੇ,ਦੇਖੋ ਵੀਡੀਓ appeared first on Welcome Punjab News.
source https://welcomepunjab.in/encouragement-of-looters/