ਨਵੀਂ ਦਿੱਲੀ, (ਵੈਲਕਮ ਬਿਉਰੋ ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਵਫਦ ਵੱਲੋਂ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਦਿੱਲੀ ਦੇ ਨਵੇਂ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੁੰ ਮੁਬਾਰਕਬਾਦ ਦਿੱਤੀ।
ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਨੇ ਦੱਸਿਆ ਕਿ ਜਦੋਂ 400 ਸਾਲਾ ਪ੍ਰਕਾਸ਼ ਪੁਰਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਇਆ ਗਿਆ ਸੀ ਤਾਂ ਦਿੱਲੀ ਕਮੇਟੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅੱਗੇ ਸਿੱਖ ਯੂਨੀਵਰਸਿਟੀ ਦਾ ਮੁੱਦਾ ਰੱਖਿਆ ਸੀ। ਮੀਟਿੰਗ ਵਿਚ ਅਸੀਂ ਉਪ ਰਾਜਪਾਲ ਨੁੰ ਬੇਨਤੀ ਕੀਤੀ ਹੈ ਕਿ ਦਿੱਲੀ ਵਿਚ ਢੁੱਕਵੀਂ ਥਾਂ ਸਿੱਖ ਯੂਨੀਵਰਸਿਟੀ ਵਾਸਤੇ ਅਲਾਟ ਕੀਤੀ ਜਾਵੇ।
ਸਰਦਾਰ ਕਾਲਕਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਅਸੀਂ ਹਰੀ ਨਗਰ ਪੋਲੀਟੈਕਨੀਕ ਨੂੰ ਇੰਜੀਨੀਅਰਿੰਗ ਕਾਲਜ ਵਿਚ ਬਦਲਣਾ ਚਾਹੁੰਦੇ ਹਾਂ ਜਿਸਦੀ ਬਾਕੀ ਪ੍ਰਵਾਨਗੀ ਹੋ ਗਈ ਹੈ ਤੇ ਸਿਰਫ ਉਪ ਰਾਜਪਾਲ ਦੀ ਪ੍ਰਵਾਨਗੀ ਬਾਕੀ ਹੈ। ਇਸ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਅਸੀਂ ਨਾਨਕ ਪਿਆਊ ਦੇ ਸਾਹਮਣੇ ਮੈਟਰੋ ਸਟੇਸ਼ਨ ਦੀ ਉਸਾਰੀ ਬਾਰੇ ਤੇ ਹੋਰ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ।
ਉਹਨਾਂ ਇਹ ਵੀ ਦੱਸਿਆ ਕਿ ਅਸੀਂ ਗੁਰਦੁਆਰਾ ਮਜਨੂੰ ਕਾ ਟਿੱਲਾ ਦੇ ਸਾਹਮਣੇ ਰੋਡ ਕੱਟ ਬੰਦ ਕਰਨ ਦਾ ਮਾਮਲਾ ਵੀ ਚੁੱਕਿਆ ਤੇ ਮੰਗ ਕੀਤੀ ਕਿ ਕੱਟ ਖੋਲਿਆ ਜਾਵੇ ਤਾਂ ਜੋ ਸੰਗਤਾਂ ਨੂੰ ਮੁਸ਼ਕਿਲਾਂ ਬੰਦ ਹੋਣ।
ਸਰਕਾਰ ਕਾਲਕਾ ਨੇ ਆਸ ਪ੍ਰਗਟਾਈ ਕਿ ਅਗਲੇ 15 ਤੋਂ 20 ਦਿਨਾਂ ਵਿਚ ਇਹਨਾਂ ਮੰਗਾਂ ਬਾਰੇ ਕਾਰਵਾਈ ਹੋ ਜਾਵੇਗੀ। ਉਹਨਾਂ ਦੱਸਿਆ ਕਿ ਉਪ ਰਾਜਪਾਲ ਨੇ ਹੈਰਾਨੀ ਪ੍ਰਗਟ ਕੀਤੀ ਕਿ ਸਰਕਾਰਾਂ ਇਹ ਕੰਮ ਕਿਉਂ ਨਹੀਂ ਕਰ ਰਹੀਆਂ ਜਿਸਦੇ ਮਾਮਲੇ ਉਪ ਰਾਜਪਾਲ ਕੋਲ ਪਹੁੰਚੇ ਹਨ। ਉਪ ਰਾਜਪਾਲ ਨੇ ਭਰੋਸਾ ਦੁਆਇਆ ਕਿ ਇਹ ਮਸਲੇ ਜਲਦੀ ਹੱਲ ਕੀਤੇ ਜਾਣਗੇ।
ਸਰਦਾਰ ਕਾਲਕਾ ਦੇ ਨਾਲ ਵਫਦ ਵਿਚ ਹਰਵਿੰਦਰ ਸਿੰਘ ਕੇ ਪੀ ਸੀਨੀਅਰ ਮੀਤ ਪ੍ਰਧਾਨ, ਆਤਮਾ ਸਿੰਘ ਲੁਬਾਣਾ ਮੀਤ ਪ੍ਰਧਾਨ ਤੇ ਸੀਨੀਅਰ ਮੈਂਬਰ ਹਰਜੀਤ ਸਿੰਘ ਪੱਪਾ ਵੀ ਵਫਦ ਵਿਚ ਸ਼ਾਮਲ ਸਨ।
The post ਦਿੱਲੀ ਗੁਰਦੁਆਰਾ ਕਮੇਟੀ ਦੇ ਵਫਦ ਵੱਲੋਂ ਉਪ ਰਾਜਪਾਲ ਨਾਲ ਮੁਲਾਕਾਤ ,ਸਿੱਖ ਯੂਨੀਵਰਸਿਟੀ ਸਮੇਤ ਵੱਖ ਵੱਖ ਮੁੱਦੇ ਚੁੱਕੇ appeared first on Welcome Punjab News.
source https://welcomepunjab.in/delhi-gurdwara-sahib/