ਅੰਮ੍ਰਿਤਸਰ(ਬਿਉਰੋ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਰਫੋਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਏ.ਸੀ. ਵਾਲਵ ਬੱਸਾਂ ਦੀ ਸੇਵਾ ਨੂੰ ਬੀਤੇ ਦਿਨ ਅਧਿਕਾਰਤ ਤੌਰ ‘ਤੇ ਹਰੀ ਝੰਡੀ ਦੇ ਦਿੱਤੀ ਗਈ ਸੀ। ਇਸ ਦੇ ਬਾਵਜੂਦ ਅੰਮ੍ਰਿਤਸਰ ਦੇ ਗੁਰੂ ਨਗਰੀ ‘ਚ ਸਿਰਫ਼ ਇੱਕ ਟਿਕਟ ਦੀ ਆਨਲਾਈਨ ਬੁਕਿੰਗ ਹੋਣ ਕਾਰਨ ਬੀਤੇ ਦਿਨ ਪੰਜਾਬ ਰੋਡਵੇਜ਼ ਦੀ ਵੋਲਵੋ ਬੱਸ ਦਿੱਲੀ ਏਅਰਪੋਰਟ ਲਈ ਰਵਾਨਾ ਨਹੀਂ ਹੋ ਸਕੀ।

ਸੂਤਰਾਂ ਅਨੁਸਾਰ ਪਨਬੱਸ ਦੀ ਵੋਲਵੋ ਨੇ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ 1.40 ਤੇ ਦੁਪਹਿਰੇ ਰਵਾਨਾ ਹੋਣਾ ਸੀ ਪਰ ਇਸ ਦੀਆਂ 43 ਸੀਟਾਂ ਵਿੱਚੋਂ ਸਿਰਫ਼ ਇੱਕ ਸੀਟ ਹੀ ਬੁੱਕ ਹੋਈ ਸੀ।ਉਮੀਦ ਕੀਤੀ ਜਾ ਰਹੀ ਸੀ ਕਿ ਇਸ ਬੱਸ ਦੀਆਂ ਟਿਕਟਾਂ ਆਫ-ਲਾਈਨ ਬੁੱਕ ਹੋ ਜਾਣਗੀਆਂ, ਪਰ ਦੁਪਹਿਰ ਤੋਂ ਬਾਅਦ ਇਸ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਗਿਆ।
The post ਹਰੀ ਝੰਡੀ ਦਿਖਾਉਣ ਤੋਂ ਬਾਅਦ ਵੀ ਇਸ ਸ਼ਹਿਰ ਤੋਂ ਨਹੀਂ ਰਵਾਨਾ ਹੋ ਸਕੀ ਵੋਲਵੋ ਬੱਸ,ਜਾਣੋ ਕਿਉਂ appeared first on Welcome Punjab News.
source https://welcomepunjab.in/after-showing-the-green-flag/